ਪੰਜਾਬ

punjab

ETV Bharat / bharat

ਦਿੱਲੀ ਵਿਧਾਨ ਸਭਾ ਚੋਣਾਂ: ਬੀਜੇਪੀ ਦੀ ਡੋਰ ਟੂ ਡੋਰ ਮੁਹਿੰਮ ਅੱਜ ਤੋਂ - ਡੋਰ ਟੂ ਡੋਰ ਕੈਂਪੇਨ

ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਦੀ ਅੱਜ ਤੋਂ ਮਹਾਂਜਨਸੰਪਰਕ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਡੋਰ ਟੂ ਡੋਰ ਕੈਂਪੇਨ ਕਰਨਗੇ।

bjp
bjp

By

Published : Feb 2, 2020, 6:59 AM IST

Updated : Feb 2, 2020, 7:11 AM IST

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਲਗਾਤਾਰ ਪ੍ਰਚਾਰ ਜਾਰੀ ਹੈ। ਅੱਜ ਤੋਂ ਬੀਜੇਪੀ ਦੀ ਮਹਾਂਜਨਸੰਪਰਕ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਡੋਰ ਟੂ ਡੋਰ ਕੈਂਪੇਨ ਕਰਨਗੇ।


ਅਮਿਤ ਸ਼ਾਹ ਪਹਿਲਾਂ ਦਿੱਲੀ ਕੈਂਟ ਇਲਾਕੇ 'ਚ ਚੋਣ ਪ੍ਰਚਾਰ ਕਰਨਗੇ ਤੇ ਸ਼ਾਮ ਕਰੀਬ ਸਾਢੇ ਛੇ ਵਜੇ ਉਹ ਬੁਰਾੜੀ 'ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।


ਦੂਜੇ ਪਾਸੇ, ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਡੋਰ ਟੂ ਡੋਰ ਪ੍ਰਚਾਰ ਕਰਨਗੇ। ਅਮਿਤ ਸ਼ਾਹ ਬੁਰਾੜੀ 'ਚ ਕੌਸ਼ਿਕ ਇਨਕਲੇਵ ਸਾਹਮਣੇ ਐਸਆਰ ਪੈਟਰੋਲ ਪੰਪ ਨੇੜੇ ਜਨ ਸਭਾ ਨੂੰ ਸੰਬੋਧਨ ਕਰਨਗੇ।


ਦੱਸ ਦੇਈਏ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਵੱਲੋਂ ਲਗਾਤਾਰ ਦਿੱਲੀ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਕਾਂਗਰਸ ਦੀ ਹਾਈ ਕਮਾਨ ਹਾਲੇ ਤੱਕ ਦਿੱਲੀ ਦੇ ਲੋਕਾਂ ਤੱਕ ਨਹੀਂ ਪਹੁੰਚੀ ਹੈ।

Last Updated : Feb 2, 2020, 7:11 AM IST

ABOUT THE AUTHOR

...view details