ਪੰਜਾਬ

punjab

ETV Bharat / bharat

ਸ਼ਾਂਤੀ ਨਹੀਂ ਜੰਗ ਚਾਹੁੰਦੀ ਹੈ ਭਾਜਪਾ : ਪੀ. ਚਿਦੰਬਰਮ - War

ਭਾਜਪਾ ਵੱਲੋਂ ਚੋਣ ਮਨੋਰਥ ਪੱਤਰ ਉੱਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਪੀ. ਚਿਦੰਬਰਮ ਨੇ ਭਾਜਪਾ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦੇਸ਼ ਵਿੱਚ ਸ਼ਾਂਤੀ ਨਹੀਂ ਸਗੋਂ ਜੰਗ ਚਾਹੁੰਦੀ ਹੈ। ਉਨ੍ਹਾਂ ਨੇ ਭਾਜਪਾ ਦੇ ਸਾਸ਼ਨਕਾਲ ਦੌਰਾਨ ਕੌਮਾਂਤਰੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ।

ਸ਼ਾਂਤੀ ਨਹੀਂ ਜੰਗ ਚਾਹੁੰਦੀ ਹੈ ਭਾਜਪਾ : ਪੀ. ਚਿਦੰਬਰਮ

By

Published : Apr 10, 2019, 3:36 PM IST

ਸ਼ਿਵਗੰਗਾ : ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਭਾਜਪਾ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਸ਼ਾਂਤੀ ਨਹੀਂ ਸਗੋਂ ਜੰਗ ਚਾਹੁੰਦੀ ਹੈ। ਆਪਣੇ ਮਨੋਰਥ ਪੱਤਰ ਵਿੱਚ "ਰਸ਼ਟਰੀ ਸੁਰੱਖਿਆ" ਲਈ ਸਖ਼ਤ ਰੁੱਖ ਅਪਣਾਏ ਜਾਣ ਦੀ ਗੱਲ ਕਹਿ ਕੇ ਭਾਜਪਾ ਆਪਣੀ ਅਸਫ਼ਲਤਾ ਨੂੰ ਲੁਕੋ ਰਹੀ ਹੈ।

ਪੀ. ਚਿਦੰਬਰਮ ਨੇ 370 ਅਤੇ 35A ਐਕਟ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੇ ਇਨ੍ਹਾਂ ਸੰਵਿਧਾਨਕ ਪ੍ਰਵਧਾਨਾਂ ਨੂੰ ਰੱਦ ਕਰਨ ਦਾ ਸੁਝਾਅ ਜੰਮੂ ਕਸ਼ਮੀਰ ਵਿੱਚ 'ਵੱਡੀ ਤਬਾਹੀ' ਦੇ ਬੀਜ ਬੋਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਨੋਟਬੰਦੀ ਅਤੇ ਦੋ ਕਰੋੜ ਨੌਕਰੀਆਂ ਦਿੱਤੇ ਜਾਣ ਦੀ ਗੱਲ ਨਹੀਂ ਕਹੀ। ਭਾਜਪਾ ਆਪਣੀ ਅਸਫ਼ਲਤਾ ਨੂੰ ਲੁਕੋ ਰਹੀ ਹੈ। ਭਾਜਪਾ ਇਸ ਮੁੱਦੇ ਉੱਤੇ ਕਦੇ ਵੀ ਗੱਲ ਨਹੀਂ ਕਰੇਗੀ ਕਿ ਉਨ੍ਹਾਂ ਨੇ ਸਾਸ਼ਨਕਾਲ ਦੇ ਦੌਰਾਨ ਕੀ ਕੀਤਾ ਅਤੇ ਕਿਉਂ ਅਸਫ਼ਲ ਰਹੀ।

ABOUT THE AUTHOR

...view details