ਨਵੀਂ ਦਿੱਲੀ: ਭਾਜਪਾ ਰਾਮਲੀਲਾ ਮੈਦਾਨ ਵਿੱਚ ਧੰਨਵਾਦ ਰੈਲੀ ਕਰ ਰਹੀ ਹੈ। ਇਸ ਦੌਰਾਨ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਹੈ।
ਰਾਮਲੀਲਾ ਮੈਦਾਨ 'ਚ ਕੀਤੀ ਰੈਲੀ ਦੌਰਾਨ ਮਨੋਜ ਤਿਵਾਰੀ ਨੇ ਕਿਹਾ ਹੈ, 'ਇੱਕ ਮੋਦੀ ਹੀ ਭਾਰਤ ਨੂੰ ਬਚਾਉਣ ਲਈ ਖੜੇ ਹਨ, ਸਾਰੇ ਵਿਰੋਧੀ ਸਿਰਫ਼ ਉਸ ਨੂੰ ਹਰਾਉਣ ਲਈ ਇਕੱਠੇ ਹੋਏ ਹਨ '। ਮਨੋਜ ਤਿਵਾਰੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜੋ ਵੀ ਕੋਸ਼ਿਸ਼ ਕਰਨ ਪਰ ਆਪਣੀਆਂ ਯੋਜਨਾਵਾਂ ਵਿਚ ਸਫ਼ਲ ਨਹੀਂ ਹੋਣਗੇ।