ਕੋਲਕਾਤਾ:ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਮੰਗਲਵਾਰ ਨੂੰ ਉਸ ਸਮੇਂ ਵਿਵਾਦ ਵਿੱਚ ਘਿਰ ਗਏ, ਜਦੋ ਉਨ੍ਹਾਂ ਨੇ ਪੁੱਛਿਆ ਕਿ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਕੁਝ ਕਿਉ ਨਹੀ ਹੋ ਰਿਹਾ। ਜਦੋਕਿ ਉਹ ਦਿੱਲੀ ਵਿੱਚ ਭਿਆਨਕ ਠੰਡ ਵਿੱਚ ਪ੍ਰਦਰਸ਼ਨ ਕਰ ਰਹੇ ਹਨ।
ਘੋਸ਼ ਨੇ ਕਿਹਾ ਕਿ ਜੇ ਨੋਟਬੰਦੀ ਦੌਰਾਨ 100 ਲੋਕ ਮਰ ਸਕਦੇ ਹਨ ਤਾਂ ਹੁਣ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਕਰ ਰਹੇ ਕਿਉ ਨਹੀ ਮਰ ਰਹੇ।
ਘੋਸ਼ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਸੀ ਕਿ ਤਿੰਨ ਸਾਲ ਪਹਿਲਾਂ ਹੋਈ ਨੋਟਬੰਦੀ ਦੌਰਾਨ ਬੈਂਕਾਂ ਤੋਂ ਪੈਸੇ ਕਢਵਾਉਣ ਲਈ ਲਾਇਨਾਂ ਵਿੱਚ ਖੜ੍ਹੇ 100 ਵਿਅਕਤੀਆਂ ਨੇ ਆਪਣੀ ਜਾਨ ਗੁਆ ਦਿੱਤੀ ਸੀ।
ਘੋਸ਼ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਔਰਤਾਂ ਅਤੇ ਬੱਚੇ ਸਮੇਤ ਪ੍ਰਦਰਸ਼ਨ ਵਿੱਚ ਸ਼ਾਮਲ ਲੋਕ ਬਿਮਾਰ ਕਿਉ ਨਹੀ ਹੋ ਰਹੇ ਜਾ ਮਰ ਕਿਉ ਨਹੀ ਰਹੇ ਹਨ। ਜਦੋਕਿ ਉਹ ਹਫਤੇ ਤੋਂ ਖੁੱਲ੍ਹੇ ਆਸਮਾਨ ਦੇ ਥੱਲੇ ਪ੍ਰਦਰਸ਼ਨ ਕਰ ਰਹੇ ਹਨ।
ਭਾਜਪਾ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਅਖਿਰਕਾਰ ਇਸ ਪ੍ਰਦਰਸ਼ਨ ਦੇ ਲਈ ਪੈਸਾ ਕਿਥੋ ਆ ਰਿਹਾ ਹੈ?