ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਤਿੰਨ ਵਿਧਾਨ ਸਭਾ ਸੀਟਾਂ ਕਰੀਮਨਗਰ, ਕਾਲੀਆਗੰਜ ਤੇ ਕਰੀਮਪੁਰ ਵਿੱਚ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਕਰੀਮਨਗਰ ਸੀਟ ਤੋਂ ਬੀਜੇਪੀ ਉਮੀਦਵਾਰ ਤੇ ਸੂਬਾ ਮੀਤ ਪ੍ਰਧਾਨ ਜੈ ਪ੍ਰਕਾਸ਼ ਮਜੂਮਦਾਰ ਨਾਲ ਕੁੱਟਮਾਰ ਕੀਤੀ ਗਈ।
ਪੱਛਮੀ ਬੰਗਾਲ ਵਿੱਚ ਲੋਕਾਂ ਨੇ ਬੀਜੇਪੀ ਉਮੀਦਵਾਰ ਦਾ ਚਾੜ੍ਹਿਆ ਕੁਟਾਪਾ - bjp candidate jaiprakash majumdar
ਪੱਛਮੀ ਬੰਗਾਲ ਵਿੱਚ ਜ਼ਿਮਨੀ ਚੋਣਾਂ ਦੌਰਾਨ ਕਰੀਮਨਗਰ ਸੀਟ ਤੋਂ ਬੀਜੇਪੀ ਉਮੀਦਵਾਰ ਤੇ ਸੂਬਾ ਮੀਤ ਪ੍ਰਧਾਨ ਜੈ ਪ੍ਰਕਾਸ਼ ਮਜੂਮਦਾਰ ਨਾਲ ਕੁੱਟਮਾਰ ਕੀਤੀ ਗਈ।
ਫ਼ੋਟੋ।
ਇਸ ਲੜਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਧੱਕਾ-ਮੁੱਕੀ ਹੋ ਰਹੀ ਹੈ ਅਤੇ ਉਹ ਬਚਣ ਲਈ ਝਾੜੀਆਂ ਵਿੱਚ ਛੁਪੇ ਹੋਏ ਹਨ ਪਰ ਫਿਰ ਵੀ ਭੀੜ ਉਨ੍ਹਾਂ ਤੱਕ ਪਹੁੰਚ ਜਾਂਦੀ ਹੈ।
ਅਜਿਹੀ ਚਰਚਾ ਹੈ ਕਿ ਜਦੋਂ ਬੀਜੇਪੀ ਦੇ ਉਮੀਦਵਾਰ ਇੱਕ ਪੋਲਿੰਗ ਸਟੇਸ਼ਨ ਉੱਤੇ ਪਹੁੰਚੇ ਤਾਂ ਸੂਬੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਵਾਪਸ ਜਾਓ ਦੇ ਨਾਅਰੇ ਲਗਾਏ। ਤ੍ਰਿਣਮੂਲ ਆਗੂਆਂ ਨੇ ਮਜੂਮਦਾਰ ਉੱਤੇ ਮਾਹੌਲ ਖਰਨ ਕਰਨ ਦਾ ਇਲਜ਼ਾਮ ਲਾਇਆ ਹੈ।