ਨਵੀਂ ਦਿੱਲੀ: ਕਰਨਾਟਕ ਵਿੱਚ ਸੂਬੇ ਦੇ ਸੱਤਾਧਾਰੀ ਗਠਜੋੜ ਕਾਂਗਰਸ–ਜੇਡੀਐਸ ਦੇ 11 ਵਿਧਾਇਕਾਂ ਵੱਲੋਂ ਸਨਿੱਚਰਵਾਰ ਨੂੰ ਦਿੱਤੇ ਗਏ ਅਸਤੀਫ਼ੇ ਬਾਅਦ ਸਿਆਸੀ ਹਲਚਲ ਪੈਦਾ ਹੋ ਗਈ ਹੈ। ਜਿੱਥੇ ਭਾਰਤੀ ਜਨਤਾ ਪਾਰਟੀ ਨੇ ਨਵੀਂ ਸਰਕਾਰ ਲਈ ਖ਼ੁਦ ਨੂੰ ਤਿਆਰ ਦੱਸਿਆ ਹੈ ਉੱਥੇ ਹੀ ਕਾਂਗਰਸ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਪੱਲਾ ਝਾੜਦੇ ਹੋਏ ਕਿਹਾ ਹੈ ਕਿ ਵਿਧਾਇਕਾਂ ਦੇ ਅਸਤੀਫ਼ੇ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ।
ਸਰਕਾਰ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾ ਰਹੀ ਹੈ ਭਾਜਪਾ: ਕਾਂਗਰਸ - 11 MLA resigned
ਕਰਨਾਟਕ ਵਿੱਚ 11 ਵਿਧਾਇਕਾਂ ਦੇ ਅਸਤੀਫ਼ੇ 'ਤੇ ਬੋਲੇ ਰਣਦੀਪ ਸੁਰਜੇਵਾਲਾ, ਕਿਹਾ ਖਰੀਦ-ਫਰੋਖ਼ਤ ਅਤੇ ਗੁੰਡਾਗਰਦੀ ਕਰਨ ਵਾਲੀ ਪਾਰਟੀ ਬਣ ਚੁੱਕੀ ਹੈ ਭਾਜਪਾ
ਫ਼ੋਟੋ
ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਸੰਨੀ ਦਿਓਲ ਨੂੰ ਦਿੱਤੀ ਕਿਹੜੀ ਸਲਾਹ?
ਇਸ ਸਬੰਧੀ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਭਾਰਤੀ ਜਨਤਾ ਪਾਰਟੀ ਨੂੰ ਖਰੀਦ-ਫਰੋਖ਼ਤ ਅਤੇ ਗੁੰਡਾਗਰਦੀ ਕਰਨ ਵਾਲੀ ਪਾਰਟੀ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ 'ਤੇ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮਿਜ਼ੋਰਮ ਵਿੱਚ ਸਰਕਾਰ ਨੂੰ ਸੁੱਟਣ ਦਾ ਦੋਸ਼ ਲਗਾਇਆ।