ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪੰਜਾਬ ਵਿੱਚ ਹੁਸ਼ਿਆਰਪੁਰ ਦੇ ਪਿੰਡ ਟਾਂਡਾ 'ਚ ਬਿਹਾਰ ਦੀ 6 ਸਾਲਾ ਦਲਿਤ ਕੁੜੀ ਨਾਲ ਹੋਈ ਕਤਲ ਤੇ ਜਬਰ ਜਨਾਹ ਦੀ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਰਾਜਨੀਤਿਕ ਦੌਰਿਆਂ 'ਤੇ ਜਾਣ ਦੀ ਥਾਂ ਉਨ੍ਹਾਂ ਨੂੰ ਟਾਂਡਾ (ਪੰਜਾਬ) ਤੇ ਰਾਜਸਥਾਨ ਦਾ ਦੌਰਾ ਕਰਨਾ ਚਾਹੀਦਾ ਹੈ ਤੇ ਔਰਤਾਂ ਵਿਰੁੱਧ ਜੁਰਮ ਦੀਆਂ ਘਟਨਾਵਾਂ' ਦਾ ਜਾਇਜ਼ਾ ਲੈਣਾ ਚਾਹੀਦਾ ਹੈ।
ਜਾਵੜੇਕਰ ਨੇ ਕਿਹਾ ਕਿ ਟਾਂਡਾ ਵਿੱਚ ਨਾ ਤਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਨਾ ਹੀ ਪ੍ਰਿਯੰਕਾ ਗਾਂਧੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹ ਆਪਣੀ ਪਾਰਟੀ ਸ਼ਾਸ਼ਿਤ ਰਾਜਾਂ ਵਿੱਚ ਔਰਤਾਂ ਨਾਲ ਹੋ ਰਹੀ ਬੇਇਨਸਾਫ਼ੀ ਵੱਲ ਧਿਆਨ ਨਹੀਂ ਦਿੰਦੇ, ਪਰ ਹਾਥਰਸ ਤੇ ਹੋਰ ਥਾਵਾਂ 'ਤੇ ਪੀੜਤ ਪਰਿਵਾਰ ਨਾਲ ਫ਼ੋਟੋ ਖਿਚਵਾਉਣ ਲਈ ਜਾਂਦੇ ਹਨ।