ਹਰਿਆਣਾ: ਕੈਥਲ ਵਿੱਚ ਅਕਾਲੀ ਦਲ ਬਾਦਲ ਦੇ ਸੂਬਾ ਪ੍ਰਧਾਨ ਸ਼ਰਣਜੀਤ ਸਿੰਘ ਸੋਥਾ ਤੇ ਕੌਮੀ ਉੱਪ ਪ੍ਰਧਾਨ ਸੁਖਬੀਰ ਸਿੰਘ ਮਾਂਡੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸ਼ਰਣਜੀਤ ਸਿੰਘ ਸੋਥਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਹਰਿਆਣਾ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਸਮਰਥਨ ਦੇਣਗੇ।
ਭਾਜਪਾ ਤੇ ਅਕਾਲੀ ਦਲ ਬਾਦਲ ਦਾ ਹਰਿਆਣਾ 'ਚ ਹੋਇਆ ਗੱਠਜੋੜ - ਕੈਥਲ
ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਬਾਦਲ ਦਾ ਗੱਠਜੋੜ ਹੋ ਗਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਬਾਦਲ ਭਾਜਪਾ ਨੂੰ ਪੂਰਾ ਸਮਰਥਨ ਦੇਵੇਗਾ।
ਪ੍ਰੈਸ ਕਾਨਫਰੰਸ
ਵੀਡੀਓ
ਸ਼ਰਣਜੀਤ ਸਿੰਘ ਸੋਥਾ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਦੇ ਭਾਰਤ ਵਿੱਚ ਜਿੱਥੇ-ਜਿੱਥੇ ਸਮਰਥਕ ਹਨ ਉੱਥੇ ਹੀ ਭਾਜਪਾ ਦੇ ਉਮੀਦਵਾਰਾਂ ਦਾ ਸਮਰਥਨ ਕਰਨਗੇ ਤੇ ਉਨ੍ਹਾਂ ਲਈ ਚੋਣ ਪ੍ਰਚਾਰ ਵੀ ਕਰਨਗੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਕੌਮੀ ਪੱਧਰ ਦੀ ਪਾਰਟੀ ਬਣਨ ਜਾ ਰਹੀ ਹੈ। ਸਾਡੇ ਸੂਬੇ ਵਿੱਚ ਚੰਗਾ ਵੋਟ ਬੈਂਕ ਹੈ ਤੇ ਅਸੀਂ ਪਾਰਟੀ ਨੂੰ ਉੱਚੇ ਪੱਧਰ 'ਤੇ ਲੈ ਕੇ ਜਾਵਾਂਗੇ। ਲੋਕ ਸਭਾ ਚੋਣਾਂ ਵੇਲੇ ਜੋ ਸਾਡੀ ਪਾਰਟੀ ਫ਼ੈਸਲਾ ਲਵੇਗੀ ਉੰਨੀਆਂ ਸੀਟਾਂ ਤੇ ਅਸੀਂ ਹਰਿਆਣਾ ਵਿੱਚ ਭਾਜਪਾ ਦੇ ਗੱਠਜੋੜ ਨਾਲ ਚੋਣ ਲੜਨਗੇ।