ਪੰਜਾਬ

punjab

ETV Bharat / bharat

ਝਾਰਖੰਡ ਵਿਧਾਨ ਸਭਾ ਚੋਣਾਂ: ਟੁੱਟਿਆ ਬੀਜੇਪੀ-ਆਜਸੂ ਦਾ ਗੱਠਜੋੜ, 80 ਸੀਟਾਂ 'ਤੇ ਇਕੱਲੀ ਲੜੇਗੀ ਭਾਜਪਾ - ਝਾਰਖੰਡ ਵਿਧਾਨਸਭਾ ਚੋਣਾਂ

ਝਾਰਖੰਡ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਅਤੇ ਆਜਸੂ ਦਾ ਗੱਠਜੋੜ ਟੁੱਟ ਗਿਆ ਹੈ। ਭਾਜਪਾ ਅਤੇ ਆਜਸੂ ਵਿਚਾਲੇ ਸੀਟਾਂ ਨੂੰ ਲੈ ਕੇ ਤਾਲਮੇਲ ਨਾ ਹੋਣ ਕਾਰਨ ਇਹ ਗੱਠਜੋੜ ਟੁੱਟਿਆ ਹੈ।

ਫ਼ੋਟੋ।

By

Published : Nov 14, 2019, 6:57 PM IST

ਨਵੀਂ ਦਿੱਲੀ: ਝਾਰਖੰਡ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਲ ਝਾਰਖੰਡ ਸਟੂਡੈਂਟ ਯੂਨੀਅਨ (ਆਜਸੂ) ਦਾ ਗੱਠਜੋੜ ਟੁੱਟ ਗਿਆ ਹੈ। ਭਾਜਪਾ ਹੁਣ ਇਕੱਲਿਆਂ ਹੀ ਝਾਰਖੰਡ ਦੀਆਂ ਸਾਰੀਆਂ 80 ਸੀਟਾਂ ਉੱਤੇ ਚੋਣਾਂ ਲੜੇਗੀ।

ਜਾਣਕਾਰੀ ਮੁਤਾਬਕ ਭਾਜਪਾ ਅਤੇ ਆਜਸੂ ਵਿਚਾਲੇ ਸੀਟਾਂ ਨੂੰ ਲੈ ਕੇ ਤਾਲਮੇਲ ਨਾ ਹੋਣ ਕਾਰਨ ਇਹ ਗੱਠਜੋੜ ਟੁੱਟਿਆ ਹੈ। ਇਹ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਅਤੇ ਉਪ-ਪ੍ਰਧਾਨ ਓਮ ਮਾਥੁਰ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ।

ਇਸ ਦੇ ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਕਿ ਭਾਜਪਾ ਇੱਕ ਆਜ਼ਾਦ ਉਮੀਦਵਾਰ ਵਿਨੋਦ ਸਿੰਘ ਦਾ ਸਮਰਥਨ ਦੇਵੇਗੀ। ਦੱਸ ਦਈਏ ਕਿ ਭਾਜਪਾ 57 ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਅਤੇ ਬਾਕੀ 27 ਸੀਟਾਂ ਉੱਤੇ ਵੀ ਉਹ ਆਪਣੇ ਉਮੀਦਵਾਰ ਖੜੇ ਕਰੇਗੀ। ਆਜਸੂ ਨੇ ਵੀ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ABOUT THE AUTHOR

...view details