ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ 15 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਦਿੱਲੀ ਚੋਣਾਂ: ਨਤੀਜਿਆਂ ਤੋਂ ਪਹਿਲਾਂ ਭਾਜਪਾ ਨੇ 'ਆਪ' ਤੋਂ ਮੰਨੀ ਹਾਰ!
ਦਿੱਲੀ ਚੋਣਾਂ 'ਚ ਸਾਹਮਣੇ ਆਏ ਰੁਝਾਨਾਂ 'ਚ ਆਮ ਆਦਮੀ ਪਾਰਟੀ ਬਾਕੀ ਸਾਰੀ ਪਾਰਟੀਆਂ ਤੋਂ ਅੱਗੇ ਚੱਲ ਰਹੀ ਹੈ। ਅਜਿਹੇ 'ਚ ਅੱਜ ਸਵੇਰੇ ਭਾਜਪਾ ਦੇ ਦਫ਼ਤਰ 'ਚ ਇੱਕ ਪੋਸਟਰ ਲੱਗਿਆ ਵੇਖਿਆ ਜਾ ਰਿਹਾ ਹੈ, ਜਿਸ ਨੂੰ ਵੇਖ ਕੇ ਲਗਦਾ ਹੈ ਕਿ ਭਾਜਪਾ ਨੇ ਨਤੀਜਿਆਂ ਤੋਂ ਪਹਿਲਾ ਹੀ ਆਪਣੀ ਹਾਰ ਮੰਨ ਲਈ ਹੈ।
ਦਿੱਲੀ ਚੋਣਾਂ
ਦਿੱਲੀ ਦੇ ਭਾਜਪਾ ਦੇ ਦਫ਼ਤਰ ਵਿੱਚ ਮੰਗਲਵਾਰ ਦੀ ਸਵੇਰੇ ਤੋਂ ਹੀ ਇੱਕ ਪੋਸਟਰ ਲਗਾਇਆ ਗਿਆ ਹੈ। ਇਸ ਪੋਸਟਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਸਵੀਰ ਲਗੀ ਹੋਈ ਹੈ ਤੇ ਇਸ ਪੋਸਟਰ 'ਤੇ ਲਿਖਿਆ, "‘ਅਸੀਂ ਜਿੱਤ ਤੋਂ ਹੰਕਾਰੀ ਨਹੀਂ ਹੁੰਦੇ ਤੇ ਹਾਰ ਤੋਂ ਨਿਰਾਸ਼ ਨਹੀਂ ਹੁੰਦੇ।"
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਭਾਜਪਾ ਆਗੂਆਂ ਨੂੰ ਪੂਰਾ ਭਰੋਸਾ ਸੀ ਕਿ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਏਗੀ। ਹਾਲਾਂਕਿ, ਰੁਝਾਨਾਂ ਤੋਂ ਬਾਅਦ, ਭਾਜਪਾ ਹਾਰ ਨੂੰ ਸਵੀਕਾਰ ਕਰਦੀ ਦਿਖਾਈ ਦੇ ਰਹੀ ਹੈ। ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੇ ਰੁਝਾਨਾਂ ਵਿੱਚ ਬਹੁਮਤ ਹਾਸਲ ਕਰ ਰਹੀ ਹੈ।