ਨਵੀਂ ਦਿੱਲੀ: ਬਰਡ ਫਲੂ ਨੂੰ ਲੈ ਕੇ ਦੇਸ਼ ਦੇ ਕਈ ਰਾਜਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਹ ਫਲੂ ਦਸ ਸੂਬਿਆਂ ’ਚ ਹੁਣ ਤੱਕ ਫੈਲ ਗਿਆ ਹੈ। ਰਾਜਧਾਨੀ ਦਿੱਲੀ ’ਚ ਵੀ ਇਸ ਨੇ ਦਸਤਕ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਜੈਪੁਰ, ਦੌਸਾ, ਸਵਾਈ ਮਾਧੋਪੁਰ, ਹਨੂੰਮਾਨਗੜ, ਜੈਸਲਮੇਰ, ਬੀਕਾਨੇਰ, ਚਿਤੌੜਗੜ, ਪਾਲੀ, ਬਾਰਨ, ਕੋਟਾ, ਬਾਂਸਵਾੜਾ ’ਚ ਵੀ ਬਰਡ ਫਲੂ ਦੇ ਨਮੂਨੇ ਪਾਏ ਗਏ ਹਨ। ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਵੀ ਪੰਛੀਆਂ ਦੇ ਮਰਨ ਦੇ ਮਾਮਲੇ ਸਾਹਮਣੇ ਆਏ ਹਨ।
10 ਸੂਬਿਆਂ 'ਚ ਫੈਲਿਆ ਬਰਡ ਫਲੂ, ਸਰਕਾਰ ਨੂੰ ਪਈਆਂ ਭਾਜੜਾਂ - ਬਰਡ ਫਲੂ
ਬਰਡ ਫਲੂ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਕਾਰਨ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਇਸ ਫਲੂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੋਲਟਰੀ ਉਤਪਾਦਨ ਦੀ ਦਰਾਮਦ 'ਤੇ ਵੀ ਰੋਕ ਲਗਾ ਦਿੱਤੀ ਹੈ ਤੇ ਰਾਜ ਨੂੰ 'ਕੰਟਰੋਲਡ ਏਰੀਆ' ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਵੀ ਡੱਬੇ ਵਾਲੇ ਮੀਟ 'ਤੇ ਪਾਬੰਦੀ ਲੱਗਾ ਦਿੱਤੀ ਹੈ। ਬਰਡ ਫਲੂ ਕਰਕੇ ਸਭ ਤੋਂ ਵੱਧ ਨੁਕਸਾਨ ਪੋਲਟਰੀ ਕਾਰੋਬਾਰ ਨੂੰ ਹੋ ਰਿਹਾ ਹੈ ਤੇ ਇਸ ਵਾਰ ਵੀ ਸਰਦੀ ਦੇ ਬਾਵਜੂਦ ਪੋਲਟਰੀ ਦੇ ਭਾਅ ਹੇਠਾਂ ਵੱਲ ਜਾ ਰਹੇ ਹਨ। ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਤਰਜ਼ 'ਤੇ ਬਰਡ ਫਲੂ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਦੇਸ਼ 'ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਸ ਵਾਰ ਇਸ ਦਾ ਪ੍ਰਸਾਰ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਹੈ।