ਪੰਜਾਬ

punjab

ETV Bharat / bharat

ਬਿਲ ਗੇਟਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਸਿਹਤ ਸੁਵਿਧਾਵਾਂ ਬਾਰੇ ਕੀਤੀ ਚਰਚਾ - ਪ੍ਰਧਾਨ ਮੰਤਰੀ ਮੋਦੀ

ਦੁਨੀਆ ਦੇ ਸਭ ਤੋਂ ਅਮੀਰ ਉਦਯੋਗਪਤੀ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਯੋਜਨਾਵਾਂ ਬਾਰੇ ਗੱਲਬਾਤ ਵੀ ਕੀਤੀ।

ਬਿਲ ਗੇਟਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਸਿਹਤ ਸੁਵਿਧਾਵਾਂ ਬਾਰੇ ਕੀਤੀ ਚਰਚਾ

By

Published : Nov 19, 2019, 7:17 PM IST

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਡੇ ਅਮੀਰ ਅਮਰੀਕੀ ਉਦਯੋਗਪਤੀ ਅਤੇ ਮਾਇਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦੀ ਇਸ ਮੁਲਾਕਾਤ ਦੌਰਾਨ ਉਨ੍ਹਾਂ ਦੀ ਕੀ ਗੱਲਬਾਤ ਹੋਈ ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ।

ਬਿਲ ਅਤੇ ਮੇਲਿੰਡਾ ਗੇਟਸ ਫ਼ਾਉਂਡੇਸ਼ਨ (ਬੀਐੱਮਜੀਐੱਫ਼) ਦੇ ਸਹਿ-ਪ੍ਰਧਾਨ ਬਿਲ ਗੇਟਸ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਹਰਸ਼ਵਰਧਨ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਸਿਹਤ ਮੰਤਰਾਲਾ ਨੇ ਦੇਸ਼ ਵਿੱਚ ਪ੍ਰਾਥਮਿਕ ਸੇਵਾ ਵਿੱਚ ਸੁਧਾਰ ਲਿਆਉਣ ਲਈ ਮਹੱਤਵਪੂਰਨ ਯੋਜਨਾਵਾਂ ਦੀ ਪਹਿਲ ਕੀਤੀ ਹੈ। ਖ਼ਾਸ ਤੌਰ ਉੱਤੇ ਮਹਿਲਾ ਅਤੇ ਬੱਚਿਆ ਦੀ ਸਿਹਤ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਸਰਕਾਰ ਕੰਮ ਕਰ ਰਹੀ ਹੈ।

ਇਸ ਮੌਕੇ ਸਿਹਤ ਮੰਤਰਾਲੇ ਅਤੇ ਗੇਟਸ ਬੀਐੱਮਜੀਐੱਫ਼ ਵਿਚਕਾਰ ਇੱਕ ਸਮਝੌਤੇ ਉੱਤੇ ਹਸਤਾਖ਼ਰ ਹੋਏ ਹਨ। ਹਰਸ਼ਵਰਧਨ ਅਤੇ ਬਿਲ ਗੇਟਸ ਦੀ ਹਾਜ਼ਰੀ ਵਿੱਚ ਐੱਮਓਯੂ ਉੱਤੇ ਹਸਤਾਖ਼ਰ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਅੰਤਰ-ਰਾਸ਼ਟਰੀ ਸਿਹਤ) ਲਵ ਅਗਰਵਾਲ ਅਤੇ ਬੀਐੱਮਜੀਐੱਫ਼ ਦੇ ਭਾਰਤ ਸਥਿਤ ਦਫ਼ਤਰ ਐੱਮ ਹਰੀ ਮੇਨਨ ਨੇ ਕੀਤੇ।

ਗੇਟਸ ਨੇ ਕਿਹਾ ਕਿ ਸਾਡੀ ਸੰਸਥਾ ਉਸ ਟੀਚੇ (ਸਿਹਤ ਸੇਵਾ ਸਬੰਧੀ ਟੀਚਾ) ਦਾ ਸਮਰੱਥਨ ਕਰਦੀ ਹੈ ਅਤੇ ਭਾਰਤ ਦੇ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਅਸੀਂ ਹਿੱਸੇਦਾਰ ਬਣਨਾ ਚਾਹੁੰਦੇ ਹਾਂ ਇਸ ਲਈ ਇਸ ਸਮਝੌਤੇ ਉੱਤੇ ਹਸਤਾਖ਼ਰ ਕਰ ਕੇ ਅਸੀਂ ਖ਼ੁਸ਼ ਹਾਂ।

ABOUT THE AUTHOR

...view details