ਚੰਪਾਰਣ: ਬਿਹਾਰ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਜੰਮ ਕੇ ਚੋਣ ਪ੍ਰਚਾਰ ਹੋਇਆ। ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਦੋਵੇਂ ਵੱਡੇ ਸਟਾਰ ਕੰਪੇਨਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੌਕੇ ਪ੍ਰਚਾਰ ਕੀਤਾ। ਰਾਹੁਲ ਗਾਂਧੀ ਨੇ ਜਿਥੇ ਪੱਛਮੀ ਚੰਪਾਰਣ ਵਿੱਚ ਮਹਾਂਗਠਜੋੜ ਲਈ ਵੋਟਾਂ ਮੰਗੀਆਂ ਤਾਂ ਉਥੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੀਤੀਸ਼ ਕੁਮਾਰ 'ਤੇ ਟਿੱਪਣੀਆਂ ਵੀ ਕੀਤੀਆਂ।
ਰਾਹੁਲ ਨੇ ਐਨਡੀਏ ਦੇ ਆਗੂਆਂ 'ਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਡੇ ਵਿੱਚ ਇਹ ਘਾਟ ਹੈ ਕਿ ਅਸੀਂ ਝੂਠ ਵਿੱਚ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਤਾਂ ਇਸ ਦੌਰਾਨ ਭੀੜ ਵਿੱਚੋਂ ਇੱਕ ਵਿਅਕਤੀ ਨੇ ਉਠ ਕੇ ਰਾਹੁਲ ਨੂੰ ਪਕੌੜੇ ਤਲਣ ਵਾਲੀ ਗੱਲ ਯਾਦ ਕਰਵਾਈ ਅਤੇ ਪੁੱਛਿਆ ਕਿ ਕੀ ਤੁਸੀ ਪਕੌੜਿਆ ਤਲਿਆ ਹੈ? ਇਸ 'ਤੇ ਰਾਹੁਲ ਨੇ ਚੁਟਕੀ ਲੈਂਦਿਆਂ ਕਿਹਾ ਕਿ ਅਗਲੀ ਵਾਰ ਜਦੋਂ ਮੋਦੀ ਤੇ ਨੀਤੀਸ਼ ਇਥੇ ਆਉਣਗੇ ਤਾਂ ਕੁੱਝ ਪਕੌੜੇ ਬਣਾ ਕੇ ਖੁਆ ਦਿਓ।