ਪੰਜਾਬ

punjab

ETV Bharat / bharat

Bihar Election 2020: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ 'ਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨ - ਛਾਪਰਾ, ਸਮਸਤੀਪੁਰ, ਮੋਤੀਹਾਰੀ ਅਤੇ ਬੱਗਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਬਿਹਾਰ ਵਿੱਚ ਚਾਰ ਰੈਲੀਆਂ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਐਤਵਾਰ ਨੂੰ ਛਾਪਰਾ, ਸਮਸਤੀਪੁਰ, ਮੋਤੀਹਾਰੀ ਅਤੇ ਬੱਗਹਾ ਵਿੱਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ

By

Published : Nov 1, 2020, 7:46 AM IST

ਪਟਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀਆਂ ਚਾਰ ਰੈਲੀਆਂ ਨੂੰ ਸੰਬੋਧਤ ਕਰਨਗੇ।

ਭਾਜਪਾ ਦੇ ਸੂਬਾ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੀਐਮ ਮੋਦੀ ਐਤਵਾਰ ਨੂੰ ਛਾਪਰਾ, ਸਮਸਤੀਪੁਰ, ਮੋਤੀਹਾਰੀ ਅਤੇ ਬੱਗਹਾ ਵਿੱਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਆਪਣੀ ਰੈਲੀ ਸੰਬੋਧਨ ਦੀ ਸ਼ੁਰੂਆਤ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਰਾਜਨੀਤਕ ਗੜ੍ਹ ਮੰਨੇ ਜਾਣ ਵਾਲੇ ਛਪਰਾ ਤੋਂ ਕਰਨਗੇ।

ਇਸ 'ਚ ਕਿਹਾ ਗਿਆ ਹੈ ਕਿ ਛਪਰਾ ਤੋਂ ਬਾਅਦ ਉਹ ਸਮਸਤੀਪੁਰ ਜਾਣਗੇ ਤੇ ਉਥੇ ਦੇ ਹਾਊਸਿੰਗ ਬੋਰਡ ਮੈਦਾਨ 'ਚ ਇੱਕ ਮੈਦਾਨ 'ਚ ਜਨਸਭਾ ਨੂੰ ਸੰਬੋਧਤ ਕਰਨਗੇ।

ਜਾਣਕਾਰੀ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਤਿਹਾਰੀ ਦੇ ਗਾਂਧੀ ਮੈਦਾਨ ਤੇ ਇਸ ਤੋਂ ਬਾਅਦ ਬੱਗਹਾ ਦੇ ਬਾਬਾ ਭੂਤਨਾਥ ਕਾਲੇਜ ਮੈਦਾਨ ਵਿੱਚ ਰੈਲੀ ਨੂੰ ਸੰਬੋਧਤ ਕਰਨਗੇ। ਇਸ ਰੈਲੀ ਨੂੰ ਸੰਬੋਧਤ ਕਰਨ ਮਗਰੋਂ ਉਹ ਐਤਵਾਰ ਨੂੰ ਸੂਬੇ 'ਚ ਆਪਣੀ ਚੋਣ ਮੁਹਿੰਮ ਦਾ ਸਮਾਪਨ ਕਰਨਗੇ।

ਬਿਹਾਰ 'ਚ ਭਾਜਪਾ ਦੀ ਸਹਿਯੋਗੀ ਜਦ ਯੂ ਦੇ ਸੂਤਰਾਂ ਮੁਤਾਬਕ ਮੁਖ ਮੰਤਰੀ ਨਿਤੀਸ਼ ਕੁਮਾਰ ਸਮਸਤੀਪੁਰ ਤੇ ਬੱਗਹਾ ਦੀਆਂ ਬੈਠਕਾਂ ਵਿੱਚ ਪੀਐਮ ਮੋਦੀ ਨਾਲ ਮੰਚ ਸਾਂਝਾ ਕਰਨਗੇ।

ਬਿਹਾਰ ਵਿਧਾਨ ਸਭਾ ਦੇ ਦੂਜੇ ਪੜਾਅ ਦੇ ਲਈ ਐਤਵਾਰ ਸ਼ਾਮ ਨੂੰ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ। ਵਿਧਾਨ ਸਭਾ ਲਈ ਦੂਜੇ ਪੜਾਅ ਦੀਆਂ ਚੋਣਾਂ ਲਈ 3 ਨਵੰਬਰ ਨੂੰ ਵੋਟਿੰਗ ਹੋਵੇਗੀ।

ABOUT THE AUTHOR

...view details