ਗੋਰਖਪੁਰ: ਭਾਜਪਾ ਦੇ ਵਿਧਾਇਕ ਡਾ. ਰਾਧਾ ਮੋਹਨ ਦਾਸ ਅਗਰਵਾਲ ਨੇ ਕਿਹਾ ਹੈ ਕਿ ‘ਜੇ ਸੀਏਏ ਲਾਗੂ ਹੋਣ ਸਮੇਂ ਉਨ੍ਹਾਂ ਦੇ ਹਲਕੇ ਦੇ ਕਿਸੇ ਵੀ ਮੁਸਲਮਾਨ ਨੂੰ ਦੇਸ਼ ਤੋਂ ਬਾਹਰ ਕੱਢਿਆ ਗਿਆ ਤਾਂ ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦੇਣਗੇ।
ਭਾਜਪਾ ਵਿਧਾਇਕ ਦਾ ਵੱਡਾ ਬਿਆਨ, ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਤਾਂ ਦੇ ਦਵਾਂਗਾ ਅਸਤੀਫਾ - ਨਾਗਰਿਕਤਾ ਸੋਧ ਐਕਟ
ਭਾਜਪਾ ਦੇ ਵਿਧਾਇਕ ਡਾ. ਰਾਧਾ ਮੋਹਨ ਦਾਸ ਅਗਰਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਸੀਏਏ ਲਾਗੂ ਹੋਣ ਸਮੇਂ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਤਾਂ ਉਹ ਅਸਤੀਫਾ ਦੇ ਦੇਣਗੇ।
ਅਗਰਵਾਲ 2002 ਤੋਂ ਗੋਰਖਪੁਰ ਤੋਂ ਵਿਧਾਇਕ ਹਨ। ਸੀਏਏ ਦੀਆਂ ਅਫਵਾਹਾਂ ਨੂੰ ਦੂਰ ਕਰਨ ਦੇ ਭਾਜਪਾ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਪੁੱਜੇ, ਜਿਸ ਦੌਰਾਨ ਉਨ੍ਹਾਂ ਮੁਸਲਮਾਨਾਂ ਤੱਕ ਆਪਣੀ ਪਹੁੰਚ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, "ਸੰਪਰਕ ਪ੍ਰੋਗਰਾਮ ਦੇ ਹਿੱਸੇ ਵਜੋਂ, ਮੈਂ ਮੁਸਲਮਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਸੀਏਏ ਦੇ ਤਹਿਤ ਜੇਕਰ ਮੇਰੇ ਹਲਕੇ ਗੋਰਖਪੁਰ ਦਾ ਮੁਸਲਮਾਨ ਨਾਗਰਿਕ ਕੱਢਿਆ ਗਿਆ ਤਾਂ ਮੈਂ ਅਸਤੀਫ਼ਾ ਦੇ ਦੇਵਾਂਗਾ।" ਉਨ੍ਹਾਂ ਅੱਗੇ ਕਿਹਾ, "ਮੈਂ ਜਿੱਥੇ ਵੀ ਜਾ ਰਿਹਾ ਹਾਂ, ਮੈਂ ਲੋਕਾਂ ਨੂੰ ਪੁੱਛ ਰਿਹਾ ਹਾਂ ਕਿ ਉਨ੍ਹਾਂ ਦੇ ਡਰ ਦਾ ਕੀ ਅਧਾਰ ਹੈ ਕਿ ਸੀਏਏ ਭਾਰਤੀ ਮੁਸਲਮਾਨਾਂ ਦੀ ਨਾਗਰਿਕਤਾ ਖੋਹ ਲਵੇਗੀ।"
ਉਨ੍ਹਾਂ ਕਿਹਾ, ‘ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਕਿ ਮੁਸਲਮਾਨ ਲੋਕਾਂ ਦਾ ਡਰ ਦੂਰ ਕਰ ਸਕਾ, ਜੋ ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਸਤਾਏ ਗਏ ਗੈਰ-ਮੁਸਲਮਾਨਾਂ ਨੂੰ ਨਾਗਰਿਕਤਾ ਦੇਣ ਲਈ ਹੈ।’