ਪੰਜਾਬ

punjab

ETV Bharat / bharat

ਰੇਲਵੇ ਯਾਤਰੀਆਂ ਲਈ ਵੱਡੀ ਰਾਹਤ, ਤਤਕਾਲ ਟਿਕਟ ਬੁਕਿੰਗ ਸ਼ੁਰੂ - ਭਾਰਤੀ ਰੇਲਵੇ

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੇਲਵੇ ਨੇ ਤਤਕਾਲ ਟਿਕਟਾਂ ਦੀ ਬੁਕਿੰਗ ਰੋਕ ਦਿੱਤੀ ਸੀ। ਹੁਣ ਰੇਲਵੇ ਨੇ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ।

ਰੇਲਵੇ ਯਾਤਰੀਆਂ ਲਈ ਵੱਡੀ ਰਾਹਤ, ਤਤਕਾਲ ਟਿਕਟ ਬੁਕਿੰਗ ਸ਼ੁਰੂ
ਰੇਲਵੇ ਯਾਤਰੀਆਂ ਲਈ ਵੱਡੀ ਰਾਹਤ, ਤਤਕਾਲ ਟਿਕਟ ਬੁਕਿੰਗ ਸ਼ੁਰੂ

By

Published : Jul 1, 2020, 12:47 PM IST

ਨਵੀਂ ਦਿੱਲੀ: ਭਾਰਤੀ ਰੇਲਵੇ ਨੇ 29 ਜੂਨ ਤੋਂ ਸਾਰੀਆਂ 230 ਸਪੈਸ਼ਲ ਟ੍ਰੇਨਾਂ ਲਈ ਤਤਕਾਲ ਟਿਕਟਾਂ ਦੀ ਬੁਕਿੰਗ ਬਹਾਲ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਹ ਸੇਵਾਵਾਂ ਕੁੱਝ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਸਨ। ਰੇਲਵੇ ਨੇ 25 ਮਾਰਚ ਤੋਂ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਪੈਸੇਂਜਰ, ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਦੇ ਸੰਚਾਲਨ ਨੂੰ ਮੁਲਤਵੀ ਕਰ ਦਿੱਤਾ ਸੀ।

ਰੇਲਵੇ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਨਤਾ ਨੂੰ 31 ਮਈ ਨੂੰ ਹੀ ਇਸ ਬਾਰੇ ਦੱਸ ਦਿੱਤਾ ਗਿਆ ਸੀ ਕਿ 29 ਜੂਨ ਤੋਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਵਿੱਚ ਤਤਕਾਲ ਟਿਕਟ ਦੀ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਤਤਕਾਲ ਟਿਕਟ ਬੁਕਿੰਗ, ਸਫ਼ਰ ਦੀ ਤਾਰੀਖ਼ ਤੋਂ ਇੱਕ ਦਿਨ ਪਹਿਲਾ ਏਸੀ ਸੀਟਾਂ ਲਈ ਸਵੇਰੇ 10 ਵਜੇ ਅਤੇ ਸਲੀਪਰ ਕਲਾਸ ਦੀਆਂ ਸੀਟਾਂ ਲਈ 11 ਵਜੇ ਕੀਤੀ ਜਾਂਦੀ ਹੈ।

ਪਿਛਲੇ ਮਹੀਨੇ 200 ਜੋੜੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਤੋਂ ਪਹਿਲਾਂ, ਰੇਲਵੇ ਨੇ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਉਂਟਰਾਂ 'ਤੇ 30 ਦਿਨਾਂ ਦੀ ਅਗਾਉਂ ਬੁਕਿੰਗ ਮੁੜ ਤੋਂ ਸ਼ੁਰੂ ਕੀਤੀ ਸੀ। ਰੇਲਵੇ ਇਸ ਸਮੇਂ ਦੇਸ਼ ਭਰ ਵਿੱਚ 230 ਵਿਸ਼ੇਸ਼ ਟ੍ਰੇਨਾਂ ਦਾ ਸੰਚਾਲਨ ਕਰ ਰਹੀ ਹੈ ਅਤੇ ਇਹ 1 ਜੁਲਾਈ ਤੋਂ ਬਾਅਦ ਚੱਲਣ ਵਾਲੀ ਇਕੋ ਇੱਕ ਰੇਲ ਗੱਡੀ ਹੋਵੇਗੀ, ਕਿਉਂਕਿ ਇਸ ਤੋਂ ਪਹਿਲਾਂ ਦੇ ਐਲਾਨ ਵਿੱਚ ਰੇਲਵੇ ਨੇ 1 ਜੁਲਾਈ ਤੋਂ 12 ਅਗਸਤ ਦੇ ਵਿਚਕਾਰ ਨਿਰਧਾਰਤ ਸਾਰੀਆਂ ਨਿਯਮਤ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਸੀ।

ABOUT THE AUTHOR

...view details