ਉੱਤਰਾਖੰਡ: ਦੇਵਪ੍ਰਯਾਗ ਵਿੱਚ ਐਨਐਚ-58 'ਤੇ ਸਨਿੱਚਰਵਾਰ ਨੂੰ ਤਿੰਨਧਾਰਾ ਕੋਲ ਦਰਦਨਾਕ ਹਾਦਸਾ ਵਾਪਰ ਗਿਆ। ਪੰਜਾਬ ਤੋਂ ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਟੈਂਪੋ ਟ੍ਰੈਵਲਰ 'ਤੇ ਪਹਾੜੀ ਤੋਂ ਪੱਥਰ ਡਿੱਗ ਗਿਆ।
ਉੱਤਰਾਖੰਡ 'ਚ ਟੈਂਪੋ ਟ੍ਰੈਵਲਰ ਪਲਟਿਆ, 6 ਦੀ ਮੌਤ, 4 ਜ਼ਖ਼ਮੀ - ਉੱਤਰਾਖੰਡ
ਦੇਵਪ੍ਰਯਾਗ ਵਿੱਚ ਐਨਐਚ-58 'ਤੇ ਇੱਕ ਟੈਂਪੋ-ਟ੍ਰੈਵਲਰ 'ਤੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਹਾਦਸਾ ਵਾਪਰ ਗਿਆ ਹੈ। ਇਸ ਮੌਕੇ ਟੈਂਪੋ ਟ੍ਰੈਵਲਰ ਵਿੱਚ 10 ਲੋਕ ਸਵਾਰ ਸਨ ਜਿਨ੍ਹਾਂ 'ਚੋਂ 6 ਦੀ ਮੌਤ ਤੇ 4 ਲੋਕ ਜ਼ਖ਼ਮੀ ਹੋ ਗਏ ਹਨ।
ਫ਼ੋਟੋ
ਇਸ ਕਰਕੇ ਟੈਂਪੋ ਪਲਟ ਗਿਆ ਤੇ 6 ਲੋਕਾਂ ਦੀ ਮੌਤ ਤੇ 4 ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਸਾਰੇ ਮੁਸਾਫ਼ਰ ਪੰਜਾਬ ਦੇ ਮੋਹਾਲੀ ਦੇ ਰਹਿਣ ਵਾਲੇ ਹਨ। ਜਾਣਕਾਰੀ ਮਿਲਦੇ ਹੀ ਐੱਸਡੀਆਰਐੱਫ਼ ਦੀ ਟੀਮ ਮੌਕੇ 'ਤੇ ਰਵਾਨਾ ਹੋ ਗਈ ਹੈ। ਹਾਦਸੇ ਵਿੱਚ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪਠਾਨਕੋਟ ਵਿੱਚ ਅੱਤਵਾਦੀ ਹਮਲੇ ਦਾ ਖ਼ਦਸ਼ਾ, ਰੈਡ ਅਲਰਟ ਜਾਰੀ