ਪੰਜਾਬ

punjab

ETV Bharat / bharat

ਭੋਪਾਲ ਗੈਸ ਦੁਖਾਂਤ: ਇਨਸਾਫ਼ ਦਾ ਨਾਅਰਾ ਚੁੱਕਣ ਵਾਲੇ ਅਬਦੁੱਲ ਜੱਬਰ ਦਾ ਹੋਇਆ ਦੇਹਾਂਤ - ਕਾਰਕੁਨ ਅਬਦੁੱਲ ਜੱਬਰ ਦਾ ਹੋਇਆ ਦੇਹਾਂਤ

ਭੋਪਾਲ ਗੈਸ ਦੁਖਾਂਤ ਦੇ ਪੀੜਤਾਂ ਅਤੇ ਬੱਚਿਆਂ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸਮਾਜ ਸੇਵੀ ਅਬਦੁੱਲ ਜੱਬਰ ਦਾ ਵੀਰਵਾਰ ਨੂੰ ਮੱਧ ਪ੍ਰਦੇਸ਼, ਭੋਪਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਮੱਧ ਪ੍ਰਦੇਸ਼ ਸਰਕਾਰ ਵੱਲੋਂ ਵੀਰਵਾਰ ਨੂੰ ਜੱਬਰ ਦੇ ਇਲਾਜ ਦਾ ਖਰਚਾ ਦੇਣ ਦਾ ਐਲਾਨ ਕੀਤਾ ਸੀ।

ਫ਼ੋਟੋ

By

Published : Nov 15, 2019, 11:09 AM IST

ਭੋਪਾਲ (ਮੱਧ ਪ੍ਰਦੇਸ਼): 1984 ਭੋਪਾਲ ਗੈਸ ਦੁਖਾਂਤ ਦੇ ਪੀੜਤਾਂ ਅਤੇ ਬੱਚਿਆਂ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸਮਾਜ ਸੇਵੀ ਅਬਦੁੱਲ ਜੱਬਰ ਦਾ ਵੀਰਵਾਰ ਨੂੰ ਮੱਧ ਪ੍ਰਦੇਸ਼, ਭੋਪਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

ਅਬਦੁੱਲ ਲੰਮੇਂ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ। ਅਬਦੁੱਲ ਦਾ ਪਿਛਲੇ ਕੁੱਝ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀ।

ਦੁਨੀਆ ਦੇ ਸਭ ਤੋਂ ਭਿਆਨਕ ਤੇ ਦਰਦਨਾਕ ਭੋਪਾਲ ਗੈਸ ਦੁਖਾਂਤ ਵਿੱਚ ਅਬਦੁੱਲ ਨੇ ਆਪਣੀ 50 ਪ੍ਰਤੀਸ਼ਤ ਦੀ ਨਜ਼ਰ ਗੁਆ ਲਈ ਸੀ। ਇਸ ਹਾਦਸੇ ਦੇ ਵਿੱਚ ਅਬਦੁੱਲ ਨੂੰ ਫੇਫੜਿਆਂ ਦੀ ਬੀਮਾਰੀ ਦਾ ਵੀ ਸਾਹਮਣਾ ਕਰਨਾ ਪਿਆ।

ਜਬੱਰ ਨੇ ਗੈਸ ਦੁਖਾਂਤ ਦੇ ਪੀੜਤਾਂ ਤੇ ਰਿਸ਼ਤੇਦਾਰਾਂ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਕਈ ਮੁਜ਼ਾਹਰੇ ਕੀਤੇ ਸਨ। ਜੱਬਰ ਭੋਪਾਲ ਗੈਸ ਪੀੜਤ ਮਹਿਲਾ ਉਦਯੋਗ ਸੰਗਠਨ ਦੇ ਵਿੱਚ ਕਨਵੀਨਰ ਵਜੋਂ ਭੂਮੀਕਾਂ ਨਿਭਾ ਰਹੇ ਸਨ। ਉਨ੍ਹਾਂ ਵੱਲੋਂ ਭੋਪਾਲ ਹਾਦਸੇ ਦਾ ਸ਼ਿਕਾਰ ਹੋਏ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਅਣਥੱਕ ਮਿਹਨਤ ਕੀਤੀ ਸੀ।

ਮੱਧ ਪ੍ਰਦੇਸ਼ ਸਰਕਾਰ ਵੱਲੋਂ ਵੀਰਵਾਰ ਨੂੰ ਜੱਬਰ ਦੇ ਇਲਾਜ ਦਾ ਖਰਚਾ ਦੇਣ ਦਾ ਐਲਾਨ ਕੀਤਾ ਸੀ।

ABOUT THE AUTHOR

...view details