ਲਖਨਊ: ਰਾਮ ਮੰਦਰ ਦੇ ਭੂਮੀ ਪੂਜਨ ਸਬੰਧੀ ਹੋ ਰਹੇ ਕਾਰਜਕਰਮ ਭਾਰਤ-ਚੀਨ ਹਿੰਸਕ ਝੜਪ 'ਚ ਸ਼ਹੀਦ ਹੋਏ ਜਵਾਨਾਂ ਕਾਰਨ ਮੁਲਤਵੀ ਕਰ ਦਿੱਤੇ ਗਏ ਹਨ। ਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਜਨਰਲ ਸਕੱਤਕ ਚੰਪਤ ਰਾਏ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਪਹਿਲਾਂ ਹੈ ਜਿਸ ਕਾਰਨ ਇਸ ਘਟਨਾ ਨੂੰ ਵੇਖਦਿਆਂ ਰਾਮ ਜਨਮ ਭੂਮੀ ਮੰਦਰ ਦੇ ਭੂਮੀ ਪੂਜਨ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।
ਅਯੁੱਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਨੂੰ ਟਾਲਿਆ - ਰਾਮ ਜਨਮ ਭੂਮੀ
ਰਾਮ ਮੰਦਰ ਦੇ ਭੂਮੀ ਪੂਜਨ ਨੂੰ ਭਾਰਤ-ਚੀਨ ਹਿੰਸਕ ਝੜਪ 'ਚ ਸ਼ਹੀਦ ਹੋਏ ਜਵਾਨਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਮੰਦਰ ਨਿਰਮਾਣ ਦੀ ਅਗਲੀ ਮਿਤੀ ਦੇਸ਼ ਦੇ ਆਗਾਮੀ ਹਲਾਤਾਂ ਨੂੰ ਵੇਖਦਿਆਂ ਐਲਾਨੀ ਜਾਵੇਗੀ।
ਰਾਮ ਜਨਮ ਭੂਮੀ
ਟਰੱਸਟ ਦੇ ਮੈਂਬਰਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਾਰਂ ਨੂੰ ਸ਼ਕਤੀ ਦੇਣ ਦੀ ਕਾਮਨਾ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਮੰਦਰ ਨਿਰਮਾਣ ਦੀ ਅਗਲੀ ਮਿਤੀ ਦੇਸ਼ ਦੇ ਆਗਾਮੀ ਹਲਾਤਾਂ ਨੂੰ ਵੇਖਦਿਆਂ ਐਲਾਨੀ ਜਾਵੇਗੀ।