ਛੱਤੀਸਗੜ੍ਹ: ਪਲਾਸਟਿਕ ਮੁਕਤ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੇ ਯਤਨ ਵਿੱਚ ਭਿਲਾਈ ਦੀ ਰਹਿਣ ਵਾਲੀ ਸ਼ਰੱਧਾ ਸਾਹੂ ਪਿਛਲੇ ਦੋ ਸਾਲਾਂ ਤੋਂ ਇੱਕ 'ਕਰੌਕਰੀ ਬੈਂਕ' ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਸ਼ਰਧਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਤੰਤਰਤਾ ਦਿਵਸ ਦੇ ਭਾਸ਼ਣ ਤੋਂ ਪਹਿਲਾਂ ਹੀ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਲਈ ਪ੍ਰੇਰਿਤ ਕਰਨ ਲਈ ਪਲਾਸਟਿਕ ਪ੍ਰਦੂਸ਼ਣ ਬਾਰੇ ਜਾਗਰੂਕਤਾ ਫੈਲਾਉਣੀ ਸ਼ੁਰੂ ਕੀਤੀ ਸੀ।
ਸ਼ਰਧਾ ਦਾ 'ਕਰੌਕਰੀ ਬੈਂਕ' ਕਿਵੇਂ ਕੰਮ ਕਰਦਾ ਹੈ
ਸ਼ਰਧਾ ਸਮਾਗਮਾਂ ਲਈ ਸਟੀਲ ਦੇ ਭਾਂਡੇ ਉਧਾਰ ਦਿੰਦੀ ਹੈ ਜਿਸ ਲਈ ਸਿਰਫ਼ ਭਿਲਾਈ ਦੇ ਹੀ ਨਹੀਂ ਸਗੋਂ ਨੇੜਲੇ ਜ਼ਿਲ੍ਹਿਆਂ ਤੋਂ ਲੋਕ ਕਰੌਕਰੀ ਬੈਂਕ ਵਿੱਚ ਪਹੁੰਚਦੇ ਹਨ। ਸ਼ਰਧਾ ਕਹਿੰਦੀ ਹੈ ਕਿ ਜਿਹੜੇ ਲੋਕ ਭਾਂਡੇ ਲੈਂਦੇ ਹਨ, ਉਹ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਵਾਪਿਸ ਕਰਕੇ ਜਾਂਦੇ ਹਨ।