ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ਸਥਿਤ ਸਟੈਚੂ ਆਫ਼ ਯੂਨਿਟੀ ਪਹੁੰਚ ਕੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ " ਰਨ ਫ਼ਾਰ ਯੂਨਿਟੀ " ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਤੋਂ ਬਾਅਦ ਪੀਐਮ ਮੋਦੀ ਪੁਲਿਸ ਟੈਕਨੌਲਜੀ ਦੀ ਪ੍ਰਦਰਸ਼ਨੀ ਵੇਖਣ ਪੁਜੇ।
ਇਸ ਤੋਂ ਪਹਿਲਾਂ ਉਨ੍ਹਾਂ ਨੇ " ਰਨ ਫ਼ਾਰ ਯੂਨਿਟੀ " ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਜੰਮੂ-ਕਸ਼ਮੀਰ 'ਚ ਬੀਸੀਡੀ ਚੋਣਾਂ ਹੋਈਆਂ ਹਨ ਅਤੇ ਇਸ 98.5 ਫੀਸਦੀ ਵੋਟ ਪਈ ਹੈ। ਇਹ ਹਿੱਸੇਦਾਰੀ ਸਾਡੇ ਦੇਸ਼ ਦੀ ਏਕਤਾ ਦਾ ਸੰਦੇਸ਼ ਹੈ। ਹੁਣ ਜੰਮੂ-ਕਸ਼ਮੀਰ ਦੀ ਰਾਜਨੀਤੀ ਵਿੱਚ ਸਥਿਰਤਾ ਆਵੇਗੀ। ਉਨ੍ਹਾਂ ਕਿਹਾ ਕਿ ਸਾਡੇ ਜੋ ਭੈਣ -ਭਰਾ ਹਨ ਉਹ ਧਾਰਾ 370 ਦੀ ਅਸਥਾਈ ਦੀਵਾਰ ਦੇ ਦੂਜੇ ਪਾਸੇ ਸੀ ਅਤੇ ਉਹ ਵੀ ਹਮੇਸ਼ਾਂ ਪਰੇਸ਼ਾਨ ਰਹਿੰਦੇ ਸੀ। ਜੋ ਦੀਵਾਰ ਕਸ਼ਮੀਰ ਵਿੱਚ ਅੱਤਵਾਦ ਅਤੇ ਵੰਡ 'ਚ ਵਾਧਾ ਕਰ ਰਹੀ ਸੀ ਉਸ ਨੂੰ ਹੁਣ ਢਾਹ ਦਿੱਤਾ ਗਿਆ ਹੈ।
ਪੀਐਮ ਮੋਦੀ ਨੇ ਕਿਹਾ ਕਿ ਕਦੇ ਸਰਦਾਰ ਪਟੇਲ ਨੇ ਕਿਹਾ ਸੀ ਕਿ ਜੇਕਰ ਕਸ਼ਮੀਰ ਦਾ ਮਸਲਾ ਉਨ੍ਹਾਂ ਕੋਲ ਹੁੰਦਾ ਤਾਂ ਉਹ ਇਸ ਨੂੰ ਸੁਲਝਾਉਣ 'ਚ ਦੇਰ ਨਹੀਂ ਕਰਦੇ। ਅੱਜ ਉਨ੍ਹਾਂ ਦੀ ਜੈਯੰਤੀ ਮੌਕੇ , ਮੈਂ ਧਾਰਾ 370 ਨੂੰ ਹਟਾਏ ਜਾਣ ਦਾ ਫੈਸਲਾ ,ਸਰਦਾਰ ਪਟੇਲ ਸਾਹਿਬ ਨੂੰ ਸਮਰਪਿਤ ਕਰਦਾ ਹਾਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਤੋਂ ਜੰਮੂ-ਕਸ਼ਮੀਰ ਅਤੇ ਲਦਾਖ ਨਵੇਂ ਭਵਿੱਖ ਵੱਲ ਕਦਮ ਵਧਾ ਰਹੇ ਹਨ।ਹਾਲ ਹੀ 'ਚ ਬਲਾਕ ਵਿਕਾਸ ਕੌਂਸਲ ਦੀ ਚੋਣਾਂ ਵਿੱਚ 98.5 ਫੀਸਦੀ ਸਰਪੰਚਾਂ ਨੇ ਵੋਟ ਪਾਈ ਜੋ ਉਨ੍ਹਾਂ ਦੀ ਸ਼ਮੂਲੀਅਤ ਦਾ ਇੱਕ ਵੱਡਾ ਸੰਦੇਸ਼ ਹੈ।