ਨਵੀਂ ਦਿੱਲੀ: ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਨੇ ਪਿਛਲੇ ਦਿਨ ਦਿੱਲੀ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ 'ਆਪ' ਸਾਂਸਦ ਭਗਵੰਤ ਮਾਨ ਗੈਰਹਾਜ਼ਰ ਰਹੇ। ਦੱਸਣਯੋਗ ਹੈ ਕਿ ਪੂਰੇ ਭਾਰਤ 'ਚ ਭਗਵੰਤ ਮਾਨ 'ਆਪ' ਦਾ ਇਕਲੋਤਾ ਸਾਂਸਦ ਹੈ। ਅਜਿਹੀ ਸਥਿਤੀ 'ਚ ਅਰਵਿੰਦ ਕੇਜਰੀਵਾਲ ਦੀ ਵਿਧਾਇਕਾਂ ਨਾਲ ਕੀਤੀ ਇਹ ਬੈਠਕ 'ਚ ਮਾਨ ਦੀ ਗੈਰਹਾਜ਼ਰੀ ਚਰਚਾ ਦਾ ਕਾਰਨ ਬਣੀ ਹੋਈ ਹੈ।
ਭਗਵੰਤ ਮਾਨ ਨੇ ਕੇਜਰੀਵਾਲ ਨੂੰ ਕੀਤਾ ਅਣਦੇਖਾਂ, ਵਿਧਾਇਕਾਂ ਦੀ ਬੈਠਕ 'ਚ ਰਹੇ ਗੈਰਹਾਜ਼ਰ - ਮੁੱਖ ਮੰਤਰੀ
ਦਿੱਲੀ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਬੈਠਕ ਦੌਰਾਨ 'ਆਪ' ਸਾਂਸਦ ਭਗਵੰਤ ਮਾਨ ਗੈਰਹਾਜ਼ਰ ਰਹੇ। ਮਾਨ ਦੀ ਗੈਰ ਹਾਜ਼ਰੀ 'ਚ ਹਰਪਾਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆੜ੍ਹੇ ਹੱਥੀ ਲਿਆ।
ਭਗਵੰਤ ਮਾਨ
ਮਾਨ ਦੀ ਗੈਰ ਹਾਜ਼ਰੀ 'ਚ ਬੈਠਕ ਦੌਰਾਨ ਹਰਪਾਲ ਚੀਮਾ ਨੇ ਵਿਰੋਧੀ ਧਿਰ ਦੀ ਕੁਰਸੀ ਛੱਡਣ ਬਾਰੇ ਬਿਆਨ ਦਿੱਤਾ ਕਿ ਅਹੁਦਾ ਉਨ੍ਹਾਂ ਲਈ ਮਹੱਤਵ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਬੈਠਕ 'ਚ ਪਾਰਟੀ ਦੀ ਹਾਰ ਸਬੰਧੀ ਮੰਥਨ ਹੋਇਆ ਹੈ, ਆਉਣ ਵਾਲੇ ਦਿਨਾਂ ਅੰਦਰ ਹਾਈਕਮਾਨ ਅਹੁਦੇਦਾਰਾਂ ਨਾਲ ਵੀ ਮੀਟਿੰਗ ਕਰੇਗੀ।