ਪੰਜਾਬ

punjab

ETV Bharat / bharat

ਭਾਜਪਾ ਨੇ ਨਾਅਰੇ 'ਤੇ ਭਗਵੰਤ ਮਾਨ ਦਾ ਹਮਲਾ, "ਦਿੱਲੀ ਦੇਸ਼ ਨੂੰ ਬਦਲੇਗੀ"

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਵਾਰ ਮੁੜ ਟਵੀਟ ਕਰਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਜ਼ਿਕਰਯੋਗ ਹੈ ਕਿ ਭਲਕੇ ਦਿੱਲੀ 'ਚ ਵੋਟਾਂ ਪੈਣਗੀਆਂ ਜਿਨ੍ਹਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ।

ਭਗਵੰਤ ਮਾਨ
ਭਗਵੰਤ ਮਾਨ

By

Published : Feb 7, 2020, 11:52 AM IST

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਪੂਰਾ ਹੋ ਚੁੱਕਾ ਹੈ। 8 ਫਰਵਰੀ ਯਾਨੀ ਕਿ ਸ਼ਨੀਵਾਰ ਨੂੰ ਦਿੱਲੀ 'ਚ ਵੋਟਿਗ ਪ੍ਰਕਿਰਿਆ ਹੋਵੇਗੀ। ਪਿਛਲੇ ਵੀਰਵਾਰ ਤੋਂ ਹੀ ਸਿਆਸੀ ਪਾਰਟੀਆਂ ਵੱਲੋਂ ਇੱਕ-ਦੂਜੇ 'ਤੇ ਤਿੱਖੇ ਹਮਲੇ ਕਰਨ ਦਾ ਦੌਰ ਖ਼ਤਮ ਹੋ ਚੁੱਕਾ ਹੈ। ਇਸਦੇ ਬਾਵਜੂਦ, ਸੋਸ਼ਲ ਮੀਡੀਆ 'ਤੇ ਸਿਆਸੀ ਆਗੂ ਇੱਕ ਦੂਜੇ 'ਤੇ ਹਮਲੇ ਕਰਨਾ ਬੰਦ ਨਹੀਂ ਕਰ ਰਹੇ ਹਨ।

ਟਵੀਟ ਕਰਕੇ ਭਾਜਪਾ 'ਤੇ ਹਮਲਾ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਵਾਰ ਮੁੜ ਟਵੀਟ ਕਰਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ, "ਭਾਜਪਾ: ਦੇਸ਼ ਬਦਲਿਆ, ਹੁਣ ਦਿੱਲੀ ਬਦਲੋ ਅਤੇ ਆਮ ਆਦਮੀ ਪਾਰਟੀ: ਦਿੱਲੀ ਦੇਸ਼ ਨੂੰ ਬਦਲੇਗੀ।" ਮਾਨ ਨੇ ਭਾਜਪਾ 'ਤੇ ਤੰਜ ਉਸ ਨਾਅਰੇ ਨੂੰ ਲੈ ਕੇ ਕਿਹਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਬਦਲਿਆ ਹੁਣ ਦਿੱਲੀ ਬਦਲਾਂਗੇ।

6 ਜਨਵਰੀ ਨੂੰ ਚੋਣਾਂ ਦੀ ਘੋਸ਼ਣਾ ਹੁੰਦੇ ਹੀ ਆਦਰਸ਼ ਚੋਣ ਜ਼ਾਬਤਾ ਦਿੱਲੀ ਵਿੱਚ ਲਾਗੂ ਹੋ ਗਿਆ ਸੀ। 14 ਤੋਂ 21 ਜਨਵਰੀ ਤੱਕ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਦੇ ਨਾਲ ਹੀ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਹੁਣ ਸਾਰੀਆਂ ਪਾਰਟੀਆਂ ਸੋਸ਼ਲ ਮੀਡੀਆ ਦੀ ਵਰਤੋਂ ਕਰਦਿਆਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਭਲਕੇ ਦਿੱਲੀ 'ਚ ਚੋਣਾਂ ਹੋਣ ਗਿਆ ਤੇ ਇਨ੍ਹਾਂ ਦੇ ਨਤੀਜੇ 11 ਫਰਵਰੀ ਨੂੰ ਸਾਹਮਣੇ ਆਉਣਗੇ।

ABOUT THE AUTHOR

...view details