ਹੈਦਰਾਬਾਦ: ਮੀਂਹ ਦਾ ਮੌਸਮ ਆਉਣ ਦੇ ਨਾਲ ਹੀ ਮੱਛਰ ਦੇ ਕੱਟਣ ਨਾਲ ਜਾਨਲੇਵਾ ਡੇਂਗੂ ਬੁਖਾਰ ਹੋਣ ਦਾ ਖ਼ਤਰਾ ਚੀ ਵੱਧ ਜਾਂਦਾ ਹੈ। ਇਹ ਮੱਛਰ ਜਮ੍ਹਾ ਹੋਏ ਪਾਣੀ (ਜਿਵੇਂ ਕਿ ਬਾਲਟੀ, ਡਰੱਮ, ਗੁਲਦਾਨ, ਖੂਹ ਅਤੇ ਰੁੱਖਾਂ ਦੇ ਛੇਕ) ਵਿੱਚ ਜ਼ਿਆਦਾ ਹੁੰਦਾ ਹੈ। ਵਰਤਮਾਨ ਵਿੱਚ ਸ਼ਹਿਰੀਕਰਨ ਦੇ ਨਾਲ ਮੱਛਰਾਂ ਨੇ ਖ਼ੁਦ ਨੂੰ ਇਸ ਵਾਤਾਵਰਣ ਦੇ ਅਨੂਕੂਲ ਕਰ ਲਿਆ ਹੈ। ਹੁਣ ਸ਼ਹਿਰੀ ਘਰਾਂ ਵਿੱਚ ਵੀ ਇਹ ਮੱਛਰ ਸੌਖ ਨਾਲ ਪਾਏ ਜਾਂਦੇ ਹਨ। ਇਨ੍ਹਾਂ ਮੱਛਰਾਂ ਦੇ ਕੱਟਣ ਤੋਂ ਸੱਤ ਦਿਨਾਂ ਬਾਅਦ ਮਰੀਜ਼ ਨੂੰ ਡੇਂਗੂ ਬੁਖਾਰ ਦੇ ਲੱਛਣ ਵਿਖਾਈ ਦਿੰਦੇ ਹਨ। ਇਹ ਮੱਛਰ ਜ਼ੀਕਾ, ਚਿਕਨਗੁਨੀਆ ਅਤੇ ਹੋਰ ਬਿਮਾਰੀ ਵੀ ਫੈਲਾਉਂਦੇ ਹਨ।
ਡੇਂਗੂ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ
- ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ ਡੇਂਗੂ ਹੈ।
- ਦੁਨੀਆ ਦੀ 40% ਅਬਾਦੀ, ਲਗਭਗ 3 ਬਿਲੀਅਨ ਲੋਕ ਡੇਂਗੂ ਦੇ ਜੋਖਮ ਵਾਲੇ ਖੇਤਰਾਂ ਵਿੱਚ ਵੱਸਦੇ ਹਨ।
- ਹਰ ਸਾਲ ਕਰੀਬ 400 ਮੀਲੀਅਨ ਲੋਕ ਡੇਂਗੂ ਤੋਂ ਪੀੜਤ ਹੁੰਦੇ ਹਨ।
- ਡੇਂਗੂ ਤੋਂ ਲਗਭਗ 100 ਮਿਲੀਅਨ ਲੋਕ ਗੰਭੀਰ ਰੂਪ ਵਿੱਚ ਬਿਮਾਰ ਹੋ ਜਾਂਦੇ ਹਨ ਅਤੇ ਕਰੀਬ 22,000 ਲੋਕ ਡੇਂਗੂ ਨਾਲ ਮਾਰੇ ਜਾਂਦੇ ਹਨ।
ਕਿੰਝ ਫੈਲਦਾ ਹੈ ਡੇਂਗੂ ?
- ਡੇਂਗੂ ਵਾਇਰਸ ਏਡੀਜ਼ ਪ੍ਰਜਾਤੀ ਦੇ ਮੱਛਰਾਂ ਦੇ ਕੱਟਣ ਨਾਲ ਲੋਕਾਂ ਵਿੱਚ ਫੈਲਦਾ ਹੈ। ਇਹ ਉਸੇ ਤਰ੍ਹਾਂ ਦੇ ਮੱਛਰ ਹਨ, ਜਿਨ੍ਹਾਂ ਨਾਲ ਜ਼ੀਕਾ ਅਤੇ ਚਿਕਨਗੁਨੀਆ ਦੇ ਵਾਇਰਸ ਫੈਲਦੇ ਹਨ।
- ਇਹ ਮੱਛਰ ਆਮ ਤੌਰ 'ਤੇ ਜਮ੍ਹਾ ਕੀਤੇ ਹੋਏ ਪਾਣੀ ਦੇ ਨੇੜੇ-ਤੇੜੇ ਅੰਡੇ ਦਿੰਦੇ ਹਨ, ਜਿਵੇਂ ਕਿ ਬਾਲਟੀ ਵਿੱਚ, ਪਾਲਤੂ ਜਨਵਰਾਂ ਦੇ ਭਾਂਡਿਆਂ ਵਿੱਚ, ਗੁਲਦਾਨਾਂ ਆਦਿ ਵਿੱਚ ।
- ਇਹ ਮੱਛਰ ਇਨਸਾਨਾਂ ਨੂੰ ਜ਼ਿਆਦਾ ਕੱਟਦੇ ਹਨ ਅਤੇ ਲੋਕਾਂ ਦੇ ਘਰਾਂ ਦੇ ਅੰਦਰ-ਬਾਹਰ ਦੋਵੇਂ ਥਾਵਾਂ 'ਤੇ ਰਹਿੰਦੇ ਹਨ।
- ਡੇਂਗੂ, ਚਿਕਨਗੁਨੀਆ ਅਤੇ ਜ਼ੀਕਾ ਫੈਲਾਉਣ ਵਾਲੇ ਮੱਛਰ ਦਿਨ ਅਤੇ ਰਾਤ ਦੋਵੇਂ ਵੇਲੇ ਕੱਟਦੇ ਹਨ।
- ਪਹਿਲਾ ਤੋਂ ਹੀ ਡੇਂਗੂ ਤੋਂ ਪੀੜਤ ਗਰਭਵਤੀ ਮਹਿਲਾ ਆਪਣੇ ਭਰੂਣ ਨੂੰ ਗਰਭ ਅਵਸਥਾ ਅਤੇ ਜਨਮ ਪ੍ਰਕਿਰਿਆ ਦੌਰਾਨ ਡੇਂਗੂ ਤੋਂ ਪੀੜਤ ਕਰ ਸਕਦੀ ਹੈ।
ਭਾਰਤ ਵਿੱਚ ਡੇਂਗੂ ਦੇ ਇਲਾਜ 'ਤੇ ਖਰਚ ਹੋਣ ਵਾਲੀ ਲਾਗਤ
1. ਕੁੱਲ ਸਾਲਨਾ ਸਿਹਤ ਖਰਚ ਡਾਲਰ 548 ਮਿਲੀਅਨ।
2. ਐਂਬੂਲੇਟਰੀ ਸੈਟਿੰਗਜ਼ ਦੇ ਰਾਹੀਂ 67% ਦਾ ਇਲਾਜ ਕੀਤਾ ਗਿਆ, ਜਿਸ ਵਿੱਚ 18 ਫੀਸਦੀ ਦੀ ਲਾਗਤ ਆਈ।
3. 33% ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹੋਏ, ਜਿਸ 'ਚ 82% ਲਾਗਤ ਆਈ।
4. 80 ਫੀਸਦੀ ਖਰਚ ਨਿੱਜੀ ਸਹੂਲਤਾਂ ਵਿੱਚ ਹੋਇਆ।
5. 2016 ਵਿੱਚ ਡੇਂਗੂ ਦੀ ਕੁੱਲ ਲਾਗਤ ਗੰਭੀਰ ਮਾਮਲਿਆਂ ਦੇ ਕਾਰਨ 14.03% ਦੇ ਨਾਲ ਲਗਭਗ ਡਾਲਰ 5.71 ਬਿਲੀਅਨ ਸੀ।
6. ਘੱਟ ਗੰਭੀਰ ਮਾਮਲਿਆਂ ਵਿੱਚ ਜੋ ਲਾਗਤ ਆਈ, ਉਹ ਹਸਪਤਾਲ ਵਿੱਚ ਦਾਖ਼ਲ ਹੋਏ ਤੇ 52.09%, ਐਂਬੂਲੈਂਸ 17% ਅਤੇ ਗੈਰ ਇਲਾਜ ਦੇ ਮਾਮਲਿਆਂ ਉੱਤੇ 5.08% ਰਹੀ।
ਡੇਂਗੂ ਤੋਂ ਬਚਾਅ ਦੇ ਉਪਾਅ
- ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕਰੋ।
- ਪੂਰੀ ਤਰ੍ਹਾਂ ਨਾਲ ਸਰੀਰ ਢਕਣ ਵਾਲੇ ਕੱਪੜੇ ਪਾਓ।
- ਬਾਰੀਆਂ ਅਤੇ ਬੂਹਿਆਂ 'ਤੇ ਜਾਲੀ ਦੀ ਵਰਤੋਂ ਕਰੋ।
- ਸਵੇਰੇ ਅਤੇ ਸ਼ਾਮ ਨੂੰ ਬਾਹਰ ਰਹਿਣ ਤੋਂ ਬਚਣ ਦੀ ਕੋਸ਼ਿਸ਼ ਕਰੋ।
- ਨੇੜੇ-ਤੇੜੇ ਪਾਣੀ ਇੱਕਠਾ ਨਾ ਹੋਣ ਦਿਓ।
- ਪਲਾਂਟ ਪੌਟ ਪਲੇਟਾਂ 'ਚੋਂ ਵਾਧੂ ਪਾਣੀ ਬਾਹਰ ਕੱਢ ਦਿਓ।
- ਮੱਛਰ ਦੇ ਅੰਡਿਆਂ ਨੂੰ ਕੱਢਣ ਲਈ ਕੰਟੇਨਰ ਨੂੰ ਸਕਰਬ ਕਰੋ।
- ਗਮਲਿਆਂ ਵਿੱਚ ਲੱਗੇ ਬੂਟਿਆਂ ਦੀ ਮਿੱਟੀ ਨੂੰ ਢਿੱਲਾ ਕਰੋ।
- ਏਅਰ ਕੰਡੀਸ਼ਨਿੰਗ ਯੂਨਿਟਾਂ ਦੇ ਹੇਠਾਂ ਕੋਈ ਭਾਂਡਾ ਨਾ ਰੱਖੋ।