ਮੱਧ ਪ੍ਰਦੇਸ਼: ਪਲਾਸਟਿਕ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਵਜੋਂ ਮੱਧ ਪ੍ਰਦੇਸ਼ ਦੀ ਬੈਤੂਲ ਮਿਊਂਸੀਪਲ ਕਾਰਪੋਰੇਸ਼ਨ ਨੇ 'ਬਰਤਨ ਬੈਂਕ' ਖੋਲ੍ਹਿਆ ਹੈ। ਇਹ ਵਿਲੱਖਣ ਬੈਂਕ ਲੋਕਾਂ ਨੂੰ ਭਾਂਡੇ ਜਿਵੇਂ ਪਲੇਟਾਂ, ਚੱਮਚ, ਗਲਾਸ ਕਿਸੇ ਵੀ ਖ਼ਾਸ ਮੌਕੇ 'ਤੇ ਉਧਾਰ ਦਿੰਦਾ ਹੈ।
ਬੈਂਕ ਸਥਾਪਤ ਕਰਨ ਦਾ ਉਦੇਸ਼ ਲੋਕਾਂ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਤੇ ਸ਼ਹਿਰ ਵਿੱਚ ਪਲਾਸਟਿਕ ਦੇ ਕੂੜੇ ਦੇ ਵਧਦੇ ਢੇਰਾਂ ਤੋਂ ਬਚਾਉਣਾ ਹੈ। ਸੇਵਾ ਮੁਫਤ ਹੈ ਪਰ ਲੋਕਾਂ ਨੂੰ ਭਾਂਡੇ ਲੈਣ ਲਈ ਸਿਰਫ਼ ਸਿਕਿਉਰਿਟੀ ਫੀਸ ਦੇਣੀ ਪੈਂਦੀ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਨਗਰ ਨਿਗਮ ਦੇ ਸਟਾਫ ਨੇ ਇਸ ਉਪਰਾਲੇ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਿੱਤੀ ਹੈ।