ਪੰਜਾਬ

punjab

ETV Bharat / bharat

ਮਮਤਾ ਬੈਨਰਜੀ ਨੇ ਮੰਨੀਆਂ ਜੂਨੀਅਰ ਡਾਕਟਰਾਂ ਦੀਆਂ ਸ਼ਰਤਾਂ, ਹੜਤਾਲ ਕੀਤੀ ਖ਼ਤਮ - CM Mamta

ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਡਾਕਟਰਾਂ ਨੇ ਮੁਲਾਕਾਤ ਕਰਨ ਤੋਂ ਬਾਅਦ ਹੜਤਾਲ ਖ਼ਤਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਲਈ ਮਮਤਾ ਨੇ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ।

ਮਮਤਾ ਬੈਨਰਜੀ

By

Published : Jun 18, 2019, 7:19 AM IST

Updated : Jun 18, 2019, 7:26 AM IST

ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਡਾਕਟਰਾਂ ਨੇ ਮੁਲਾਕਾਤ ਕਰਨ ਤੋਂ ਬਾਅਦ ਹੜਤਾਲ ਖ਼ਤਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਲਈ ਮਮਤਾ ਨੇ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ।

ਮਮਤਾ ਨੇ ਜੂਨੀਅਰ ਡਾਕਟਰਾਂ ਦੀ ਬੈਠਕ 'ਚ ਕਿਹਾ ਕਿ ਸੂਬਾ ਸਰਕਾਰ ਨੇ ਕਿਸੇ ਵੀ ਡਾਕਟਰ ਦੇ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਲੋੜੀਂਦੇ ਕਦਮ ਚੁੱਕੇ ਹਨ, ਐਨਆਰਐਸ ਹਸਪਤਾਲ ਵਿੱਚ ਹੋਈ ਘਟਨਾ ਵਿੱਚ ਕਥਿਤ ਰੂਪ ਵਿਚ ਸ਼ਾਮਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਮਤਾ ਨੇ ਕਿਹਾ ਕਿ ਕੰਮ ਕਰਦੇ ਹੋਏ ਸਾਨੂੰ ਡਰ ਲੱਗਦਾ ਹੈ, ਐਨਆਰਐਸ ਦੇ ਡਾਕਟਰਾਂ ਨੂੰ ਕੁੱਟਮਾਰ ਕਰਨ ਵਾਲਿਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਜੋ ਦੂਜਿਆਂ ਲਈ ਮਿਸਾਲ ਹੋਵੇ।

Last Updated : Jun 18, 2019, 7:26 AM IST

ABOUT THE AUTHOR

...view details