ਪੰਜਾਬ

punjab

ETV Bharat / bharat

ਕੋਵਿਡ-19: ਕਨਿਕਾ ਦੀ ਪਾਰਟੀ ਤੋਂ ਪਰਤੇ ਦੁਸ਼ਯੰਤ ਦੇ ਸੰਪਰਕ 'ਚ ਆਏ 96 ਸਾਂਸਦ - Dushyant Singh self-quarantine

ਰਾਸ਼ਟਰਪਤੀ ਭਵਨ ਵਿੱਚ ਦੁਸ਼ਯੰਤ ਸਿੰਘ ਨੇ ਬ੍ਰੈੱਕ ਫਾਸਟ ਕੀਤਾ ਸੀ। ਦੁਸ਼ਯੰਤ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਸਾਂਸਦ ਆਈਸੋਲੇਸ਼ਨ ਵਿੱਚ ਜਾਣ ਲੱਗ ਪਏ ਹਨ।

MP Dushyant Singh
ਫ਼ੋਟੋ

By

Published : Mar 20, 2020, 9:29 PM IST

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਉਨ੍ਹਾਂ ਦੇ ਸਾਂਸਦ ਬੇਟੇ ਦੁਸ਼ਯੰਤ ਸਿੰਘ ਭਾਵੇ ਹੀ ਸੇਲਫ ਆਈਸੋਲੇਸ਼ਨ ਵਿੱਚ ਚੱਲੇ ਗਏ ਹਨ।

ਪਰ ਇਸ ਖ਼ਬਰ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ 96 ਸਾਂਸਦ ਪ੍ਰੇਸ਼ਾਨ ਹੋ ਗਏ ਹਨ। ਇਹ ਉਹ ਸਾਂਸਦ ਹਨ, ਜਿਨ੍ਹਾਂ ਦੇ ਨਾਲ ਦੋ ਪਹਿਲਾ ਰਾਸ਼ਟਰਪਤੀ ਭਵਨ ਵਿੱਚ ਦੁਸ਼ਯੰਤ ਸਿੰਘ ਨੇ ਬ੍ਰੈੱਕ ਫਾਸਟ ਕੀਤਾ ਸੀ। ਦੁਸ਼ਯੰਤ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਸਾਂਸਦ ਆਈਸੋਲੇਸ਼ਨ ਵਿੱਚ ਜਾਣ ਲੱਗ ਪਏ ਹਨ।

ਦਰਅਸਲ, 18 ਮਾਰਚ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਸਾਂਸਦਾਂ ਨੂੰ ਬ੍ਰੈੱਕ ਫਾਸਟ ਉੱਤੇ ਬੁਲਾਇਆ ਸੀ। ਇਸ ਵਿੱਚ ਕੁੱਲ 96 ਸਾਂਸਦਾਂ ਨੇ ਹਿੱਸਾ ਲਿਆ ਸੀ। ਇਸ ਪਾਰਟੀ ਵਿੱਚ ਦੁਸ਼ਯੰਤ ਸਿੰਘ ਵੀ ਪਹੁੰਚੇ ਸਨ ਤੇ ਰਾਮਨਾਥ ਕੋਵਿੰਦ ਦੀ ਮੌਜ਼ੂਦਗੀ ਵਿੱਚ ਇਸ ਪਾਰਟੀ ਵਿੱਚ ਸਾਰੇ ਸਾਂਸਦਾਂ ਦੇ ਨਾਲ ਮਿਲੇ ਸਨ। ਇਸ ਤੋਂ ਠੀਕ 2 ਦਿਨ ਪਹਿਲਾ 16 ਮਾਰਚ ਨੂੰ ਦੁਸ਼ਯੰਤ ਸਿੰਘ ਲਖਨਾਊ ਵਿੱਚ ਕਨਿਕਾ ਕਪੂਰ ਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਸ਼ੁੱਕਰਵਾਰ ਨੂੰ ਜਿਵੇਂ ਹੀ ਕਨਿਕਾ ਕਪੂਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਆਈ ਤਾਂ ਵਸੁੰਧਰਾ ਰਾਜੇ ਤੇ ਉਨ੍ਹਾਂ ਦੇ ਬੇਟੇ ਦੁਸ਼ਯੰਤ ਸਿੰਘ ਨੇ ਸੇਲਫ਼ ਆਈਸੋਲੇਸ਼ਨ ਵਿੱਚ ਜਾਣ ਦਾ ਐਲਾਨ ਕੀਤਾ। ਇਸ ਖ਼ਬਰ ਦੇ ਬਾਅਦ ਰਾਸ਼ਟਰਪਤੀ ਭਵਨ ਵਿੱਚ ਬ੍ਰੈੱਕ ਫਾਸਟ ਪਾਰਟੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਾਂਸਦ ਵੀ ਡਰ ਗਏ। ਬ੍ਰੈਕ-ਫਾਸਟ ਵਿੱਚ ਸ਼ਾਮਲ ਕੇਂਦਰੀ ਮੰਤਰੀ ਤੇ ਮਿਰਜ਼ਾਪੁਰ ਸਾਂਸਦ ਅਨੁਪ੍ਰਿਆ ਪਟੇਲ ਨੇ ਵੀ ਸੇਲਫ-ਆਈਸੋਲੇਸ਼ਨ ਵਿੱਚ ਜਾਣ ਦਾ ਐਲਾਨ ਕੀਤਾ ਹੈ।

ABOUT THE AUTHOR

...view details