ਪੰਜਾਬ

punjab

ETV Bharat / bharat

Man Vs Wild: ਬੀਅਰ ਗ੍ਰਿਲਜ਼ ਨੇ ਕੀਤੀ PM ਮੋਦੀ ਦੀ ਤਾਰੀਫ਼ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮਸ਼ਹੂਰ ਸ਼ੋਅ ਮੈਨ ਵਰਸਿਜ਼ ਵਾਇਲਡ ਵਿੱਚ ਬੀਅਰ ਗ੍ਰਿਲਜ਼ ਦੇ ਨਾਲ ਨਜ਼ਰ ਆਉਣਗੇ। ਸ਼ੋਅ ਟੈਲੀਕਾਸਟ ਹੋਣ ਤੋਂ ਪਹਿਲਾਂ ਬੀਅਰ ਗ੍ਰਿਲਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਫ਼ੀ ਤਾਰੀਫ਼ ਕੀਤੀ ਹੈ।

Bear grylls praises PM modi

By

Published : Aug 10, 2019, 4:37 PM IST

ਨਵੀਂ ਦਿੱਲੀ: ਮਸ਼ਹੂਰ ਸ਼ੋਅ ਮੈਨ ਵਰਸਿਜ਼ ਵਾਇਲਡ ਵਿੱਚ ਸੋਮਵਾਰ ਨੂੰ ਪ੍ਰਧਾਨ ਨਰਿੰਦਰ ਮੋਦੀ ਅਤੇ ਬੀਅਰ ਗ੍ਰਿਲਜ਼ ਇੱਕਠੇ ਨਜ਼ਰ ਆਉਣਗੇ। ਇਸ ਦੌਰਾਨ ਵਿਖਾਇਆ ਜਾਵੇਗਾ ਕਿ ਪੀਐੱਮ ਮੋਦੀ ਸ਼ਾਕਾਹਾਰੀ ਹੋਣ ਦੇ ਬਾਵਜੂਦ ਵੀ ਕਿੰਝ ਜੰਗਲ ਵਿੱਚ ਸਮਾਂ ਬਿਤਾਉਗੇ। ਬੀਅਰ ਗ੍ਰਿਲਜ਼ ਨੇ ਇਸ ਸ਼ੋਅ ਦੇ ਟੈਲੀਕਾਸਟ ਹੋਣ ਤੋਂ ਪਹਿਲਾਂ ਪ੍ਰਧਾਨ ਨਰਿੰਦਰ ਮੋਦੀ ਦੀ ਰੱਜ ਕੇ ਤਾਰੀਫ਼ ਕੀਤੀ ਹੈ।

ਬੀਅਰ ਗ੍ਰਿਲਜ਼ ਨੇ ਦੱਸਿਆ ਕਿ ਪੀਐੱਮ ਮੋਦੀ ਮੁਸ਼ਕਿਲ ਹਾਲਾਤਾਂ ਵਿੱਚ ਵੀ ਸ਼ਾਂਤ ਸਨ ਅਤੇ ਸੁਲਝੇ ਹੋਏ ਤਰੀਕੇ ਨਾਲ ਉਨ੍ਹਾਂ ਹਰ ਹਾਲਾਤ ਦਾ ਸਾਹਮਣਾ ਕੀਤਾ, ਉਨ੍ਹਾਂ ਦੇ ਚਿਹਰੇ ਉੱਤੇ ਮੁਸ਼ਕਿਲ ਹਾਲਾਤਾਂ ਵਿੱਚ ਵੀ ਖੁਸ਼ੀ ਸੀ।

ਬੀਅਰ ਗ੍ਰਿਲਜ਼ ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਲਗਾਤਾਰ ਬਾਰਿਸ਼ ਕਾਰਨ ਜਦੋਂ ਉਨ੍ਹਾਂ ਦੀ ਸੀਕਰੇਟ ਸਰਵਿਸ ਨੇ ਛੱਤਰੀ ਦੇਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਨਹੀਂ ਮੈਂ ਠੀਕ ਹਾਂ ਅਤੇ ਉਹ ਮੇਰੇ ਨਾਲ ਨਦੀ ਵੱਲ ਚੱਲ ਪਏ। ਉਨ੍ਹਾਂ ਕਿਹਾ ਕਿ ਅਸੀਂ ਨਦੀ ਪਾਰ ਕਰਨੀ ਸੀ, ਮੈਂ ਹੱਥਾਂ ਨਾਲ ਹੀ ਰਾਫ਼ਟ ਬਣਾਈ, ਪਰ ਸੀਕਰੇਟ ਸਰਵਿਸ ਨੇ ਕਿਹਾ ਕਿ ਪੀਐੱਮ ਮੋਦੀ ਨੂੰ ਇੰਝ ਨਹੀਂ ਲਿਜਾਇਆ ਜਾ ਸਕਦਾ, ਕਿਉਂਕਿ ਇਸ ਵਿੱਚ ਖ਼ਤਰਾ ਹੈ। ਇਸ ਉੱਤੇ ਵੀ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਸਮਝਾਇਆ ਅਤੇ ਅੱਗੇ ਵੱਧ ਗਏ। ਇਸ ਤੋਂ ਬਾਅਦ ਜਦੋਂ ਅਸੀਂ ਹੱਥ ਨਾਲ ਬਣੀ ਛੋਟੀ ਰਾਫ਼ਟ ਉੱਤੇ ਸੀ ਤਾਂ ਉਹ ਡੁੱਬਣ ਲੱਗੀ, ਉਦੋਂ ਮੈਂ ਹੇਠਾਂ ਉੱਤਰਿਆ ਅਤੇ ਰਾਫ਼ਟ ਨੂੰ ਖਿੱਚਣ ਲੱਗਿਆ, ਉਦੋਂ ਵੀ ਮੋਦੀ ਜੀ ਬੇਹੱਦ ਸ਼ਾਂਤ ਸਨ।

ਵੇਖੋ ਵੀਡੀਓ।
ਪੀਐੱਮ ਮੋਦੀ ਨਾਲ ਸ਼ੂਟ ਕੀਤੇ ਐਪੀਸੋਡ ਬਾਰੇ ਦੱਸਦਿਆਂ ਬੀਅਰ ਗ੍ਰਿਲਜ਼ ਨੇ ਕਿਹਾ ਕਿ ਮੋਦੀ ਜੀ ਕਾਫ਼ੀ ਮਜ਼ਬੂਤ ਇਨਸਾਨ ਹਨ ਅਤੇ ਉਹ ਸ਼ਾਕਾਹਾਰੀ ਹਨ ਅਤੇ ਜੰਗਲ ਵਿੱਚ ਸ਼ਾਕਾਹਾਰੀ ਹੋਣ ਦੇ ਬਾਵਜੂਦ ਸਰਵਾਇਵ ਕਰਨਾ ਕਾਫ਼ੀ ਮੁਸ਼ਕਲ ਹੈ ਅਤੇ ਇਹ ਸਭ ਵੇਖਣਾ ਤੁਹਾਡੇ ਲਈ ਕਾਫੀ ਦਿਲਚਸਪ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ੋਅ ਬਿਲਕੁੱਲ ਵਾਇਲਡ ਅਤੇ ਆਰਿਜਿਨਲ ਹੈ। ਇੱਥੇ ਤਿਆਰ ਭੋਜਨ, ਸੁਰੱਖਿਆ, ਜੀਵਨ ਜਿਉਣ ਦੇ ਔਜ਼ਾਰ ਨਹੀਂ ਮਿਲਦੇ। ਇੱਥੇ ਬਸ ਜੁਗਾੜ ਕਰ ਕੇ ਸਰਵਾਇਵ ਕਰਨਾ ਪੈਂਦਾ ਹੈ।ਗ੍ਰਿਲਜ਼ ਨੇ ਕਿਹਾ ਕਿ ਮੋਦੀ ਜੀ ਆਪਣੀ ਜ਼ਿੰਦਗੀ ਦੇ ਕਈ ਸਾਲ ਜੰਗਲ ਵਿੱਚ ਹੀ ਰਹੇ ਹਨ। ਉਹ ਜਾਣਦੇ ਹਨ ਕਿ ਜੰਗਲ ਵਿੱਚ ਜ਼ਿੰਦਾ ਕਿਵੇਂ ਰਹਿਣਾ ਹੈ। ਉਨ੍ਹਾਂ ਦੱਸਿਆ ਕਿ ਸ਼ਾਕਾਹਾਰੀ ਵਿਅਕਤੀ ਦਾ ਜੰਗਲ ਵਿੱਚ ਰਹਿਣਾ ਕਾਫ਼ੀ ਵੱਡਾ ਚੈਲੇਂਜ ਹੈ, ਇਸਲਈ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕਿਹੜੇ ਪੌਦੇ ਅਤੇ ਵਨਸਪਤੀ ਨਾਲ ਸ਼ਾਕਾਹਾਰੀ ਪੋਸ਼ਣ ਲੈ ਸਕਦੇ ਹਨ।ਦੱਸ ਦਈਏ ਕਿ ਮੈਨ ਵਰਸਿਜ਼ ਵਾਇਲਡ ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਉੱਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਵਿੱਚ ਹੋਈ ਹੈ। ਇੱਥੇ ਵੱਡੀ ਗਿਣਤੀ ਵਿੱਚ ਚੀਤੇ ਅਤੇ ਮਗਰਮੱਛ ਮੌਜੂਦ ਹਨ।

ABOUT THE AUTHOR

...view details