ਪੰਜਾਬ

punjab

ETV Bharat / bharat

ਪੱਥਰ ਮਾਰੇ ਜਾਣ 'ਤੇ ਰਿੱਛ ਪਹਾੜ ਤੋਂ ਡਿੱਗਿਆ ਹੇਠਾਂ, ਵੀਡੀਓ ਹੋ ਰਹੀ ਵਾਇਰਲ - Bear falls into video viral

ਇਨ੍ਹੀਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕ ਇੱਕ ਰਿੱਛ ਨੂੰ ਪੱਥਰ ਮਾਰ ਰਹੇ ਹਨ ਅਤੇ ਰਿੱਛ ਆਪਣਾ ਬਚਾਅ ਕਰਦਾ ਨਦੀ ਵਿੱਚ ਡਿੱਗ ਗਿਆ। ਪ੍ਰਸ਼ਾਸਨ ਰਿੱਛ ਦੀ ਭਾਲ ਕਰ ਰਿਹਾ ਹੈ।

ਫ਼ਾਈਲ ਫ਼ੋਟੋ।

By

Published : May 12, 2019, 2:59 PM IST

Updated : May 12, 2019, 5:05 PM IST

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕਾਰਗਿਲ 'ਚ ਇੱਕ ਰਿੱਛ ਰਿਹਾਇਸ਼ੀ ਇਲਾਕੇ 'ਚ ਆ ਗਿਆ। ਰਿੱਛ ਨੂੰ ਵੇਖ ਕੇ ਲੋਕਾਂ ਨੇ ਉਸ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਰਿੱਛ ਆਪਣੇ ਆਪ ਨੂੰ ਬਚਾਉਂਦਾ ਹੋਇਆ ਉੱਚੀ ਪਹਾੜੀ 'ਤੇ ਚੜ੍ਹ ਗਿਆ। ਪੱਥਰਬਾਜ਼ੀ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਦੀ ਵਿੱਚ ਡਿੱਗ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਜੰਮੂ-ਕਸ਼ਮੀਰ ਦੇ ਸਾਬਕਾ ਸੈਰ-ਸਪਾਟਾ ਨਿਰਦੇਸ਼ਕ ਮਹਿਮੂਦ ਸ਼ਾਹ ਨੇ ਅੱਠ ਸੈਕੰਡ ਦੀ ਇਹ ਵੀਡੀਓ ਟਵਿੱਟਰ 'ਤੇ ਸਾਂਝੀ ਕੀਤੀ ਹੈ। ਉਸ ਦੀ ਇਸ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦਿਆਂ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਰੋਸ ਪ੍ਰਗਟਾਇਆ ਹੈ।

ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਦਿਲ ਤੋੜਨ ਵਾਲਾ ਅਤੇ ਅਣਮਨੁੱਖੀ, ਉਨ੍ਹਾਂ ਦੀ ਵਸੋਂ 'ਚ ਘੁਸਪੈਠ ਕਿਉਂ?"

ਪ੍ਰਸ਼ਾਸਨ ਰਿੱਛ ਦੀ ਭਾਲ ਵਿੱਚ ਲੱਗਾ ਹੋਇਆ ਹੈ। ਕਈ ਲੋਕਾਂ ਨੇ ਮੰਗ ਕੀਤੀ ਹੈ ਕਿ ਰਿੱਛ ਨੂੰ ਪੱਥਰ ਮਾਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ।

Last Updated : May 12, 2019, 5:05 PM IST

ABOUT THE AUTHOR

...view details