ਪੰਜਾਬ

punjab

ETV Bharat / bharat

ਏਟੀਐਮ ਦਾ ਇਸਤੇਮਾਲ ਕਰਦੇ ਸਮੇਂ ਰਹੋ ਸਾਵਧਾਨ! - Cyber Security

ਆਏ ਦਿਨ ਸਾਈਬਰ ਅਪਰਾਧ ਦੇ ਮਾਮਲੇ ਵਧਦੇ ਜਾ ਰਹੇ ਹਨ। ਜਨਤਾ ਨੂੰ ਧੋਖਾ ਦੇਣ ਲਈ ਮੁਲਜ਼ਮ ਹਰ ਵੇਲੇ ਨਵੇਂ-ਨਵੇਂ ਤਰੀਕੇ ਲਭਦੇ ਰਹਿੰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ ਧੋਖਾ ਦਿੰਦੇ ਹਨ ਜਿਹੜੇ ਕਿ ਬੈਂਕ ਦੀ ਪ੍ਰਕੀਰਿਆਵਾਂ ਨੂੰ ਪੂਰਾ ਨਹੀਂ ਕਰਦੇ ਅਤੇ ਬੈਂਕ ਵੱਲੋਂ ਜਾਰੀ ਕੀਤੀ ਗਈ ਹਿਦਾਇਤਾਂ ਨੂੰ ਨਹੀਂ ਮੰਨਦੇ।

ਫੋਟੋ

By

Published : Aug 7, 2019, 9:58 PM IST

ਹੈਦਰਾਬਾਦ : ਜੇਕਰ ਏਟੀਐਮ ਕਾਰਡ ਦਾ ਇਸਤੇਮਾਲ ਕਰਦੇ ਸਮੇਂ ਲੋਕ ਸੁਚੇਤ ਨਹੀਂ ਰਹਿੰਦੇ ਤਾਂ ਵੱਡੇ ਪੱਧਰ 'ਤੇ ਧਨ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਹੋਏ ਧੋਖਾਧੜੀ ਦਾ ਸ਼ਿਕਾਰ ਹੋਣਾ ਆਮ ਗੱਲ ਹੋ ਗਈ ਹੈ।

ਮੁਲਜ਼ਮ ਤੁਹਾਡੇ ਏਟੀਐਮ ਦਾ ਪਿਨ ਅਤੇ ਡਾਟਾ ਪਤਾ ਕਰਨ ਲਈ ਸਕੀਮਿੰਗ ਗੈਜ਼ਟਸ ਅਤੇ ਕੈਮਰਿਆਂ ਦੀ ਵਰਤੋਂ ਕਰਦੇ ਹਨ। ਪਿਛਲੇ ਸਾਲ ਇਸ ਤਰ੍ਹਾਂ ਦੇ ਗੈਜ਼ਟਸ ਦੀ ਵਰਤੋਂ ਨਾਲ ਲੱਖਾ ਰੁਪਇਆਂ ਦਾ ਨੁਕਸਾਨ ਹੋਇਆ ਹੈ। ਹੁਣ ਸਾਈਬਰ ਅਪਰਾਧੀਆਂ ਨੇ ਹੈਦਰਾਬਾਦ ਵਿੱਚ ਅਜਿਹੀ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਮੁਲਜ਼ਮ ਦੂਜੇ ਦੇਸ਼ਾਂ ਤੋਂ ਆਏ ਗਾਹਕਾਂ ਅਤੇ ਲੋਕਾਂ ਨੂੰ ਧੋਖਾ ਦੇ ਰਹੇ ਹਨ।

ਸਕੀਮਿੰਗ ਮਸ਼ੀਨ ਅਤੇ ਕੈਮਰੇ ਦਾ ਇਸਤੇਮਾਲ

ਇਹ ਮੁਲਜ਼ਮ ਪਹਿਲਾਂ ਵੱਖ-ਵੱਖ ਇਲਾਕਿਆਂ ਵਿੱਚ ਬਣੇ ਏਟੀਐਮ ਨੂੰ ਚੁਣਦੇ ਹਨ ਜਿੱਥੇ ਸੁਰੱਖਿਆ ਗਾਰਡ ਨਹੀਂ ਹੁੰਦੇ ਉਨ੍ਹਾਂ ਏਟੀਐਮ ਮਸ਼ੀਨਾਂ ਉੱਤੇ ਇਨ੍ਹਾਂ ਦੀ ਖ਼ਾਸ ਨਜ਼ਰ ਹੁੰਦੀ ਹੈ। ਫਿਰ ਉਹ ਸਕੀਮਿੰਗ ਮਸ਼ੀਨਾਂ ਨੂੰ ਠੀਕ ਕਰਦੇ ਹਨ ਅਤੇ ਸਕੀਮਰਸ ਦੀ ਮੌਜ਼ੂਦਗੀ ਦਾ ਖ਼ੁਲਾਸਾ ਨਾ ਕਰਨ ਵਾਲੀ ਦੂਜੀ ਮਸ਼ੀਨ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਉਹ ਕੀ-ਪੈਡ ਦੇ ਨੇੜੇ ਇੱਕ ਕੈਮਰੇ ਜਾਂ ਸਕੈਨਰ ਨੂੰ ਲਗਾ ਦਿੰਦੇ ਹਨ। ਇੱਕ ਕਾਰਡ ਸਵਾਈਪ ਕਰਨ ਤੋਂ ਬਾਅਦ ਕਾਰਡ ਸਕੀਮਰਸ ਦੇ ਜ਼ਰੀਏ ਡੁਪਲੀਕੇਟ ਹੋਂ ਜਾਂਦਾ ਹੈ ਅਤੇ ਕਾਲੇ ਰੰਗ ਦੀ ਪੱਟੀ ਤੋਂ ਸਾਰਾ ਡਾਟਾ ਮਸ਼ੀਨ ਵਿੱਚ ਟਰਾਂਸਫ਼ਰ ਹੋ ਜਾਂਦਾ ਹੈ। ਇਨ੍ਹਾਂ ਗੈਜ਼ਟਸ ਨੂੰ ਦਿਨ ਦੇ ਸਮੇਂ ਰੱਖਿਆ ਜਾਂਦਾ ਹੈ ਅਤੇ ਰਾਤ ਨੂੰ ਵਾਪਸ ਇੱਕਠਾ ਕਰ ਲਿਆ ਜਾਂਦਾ ਹੈ। ਇੱਕ ਵਾਰ ਡਾਟਾ ਇੱਕਠਾ ਹੋ ਜਾਣ ਮਗਰੋਂ ਉਹ ਨਵਾਂ ਕਾਰਡ ਤਿਆਰ ਕਰਦੇ ਹਨ ਅਤੇ ਉਸ ਨੂੰ ਹੋਰਨਾਂ ਏਟੀਐਮ ਵਿੱਚ ਇਸਤੇਮਾਲ ਕਰਕੇ ਨਗਦੀ ਕੱਢ ਲੈਂਦੇ ਹਨ।

ਪਿਛਲੇ ਸਾਲ, ਬਾਲਾਨਗਰ ਅਤੇ ਹੋਰ ਇਲਾਕਿਆਂ ਵਿੱਚ ਧੋਖਾਧੜੀ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ। ਲੰਡਨ ਵਿੱਚ ਇਕ ਵਿਅਕਤੀ ਨੇ ਪੈਸੇ ਕੱਢੇ। ਉਹ ਭਾਰਤ ਆਇਆ ਅਤੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਉੱਤੇ ਪੀਡੀ ਐਕਟ ਤਹਿਤ ਕਾਰਵਾਈ ਕੀਤੀ।

ਚੌਕਸੀ ਹੈ ਜ਼ਰੂਰੀ
ਨਵੀਂ ਦਿੱਲੀ ਦੀ ਡੀਸੀਪੀ ਰੋਹਿਨੀ ਪ੍ਰਿਯਦਰਸ਼ਨੀ ਨੇ ਕਿਹਾ ਕਿ ਜਦੋਂ ਤੁਸੀਂ ਏਟੀਐਮ ਜਾਂਦੇ ਹੋ ਤਾਂ ਤੁਹਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਮਸ਼ੀਨ ਵਿੱਚ ਕੋਈ ਸਕੀਮਿੰਗ ਸਿਮੂਲੇਟਰ ਗੈਜ਼ਟਸ ਸਥਾਪਤ ਕੀਤੇ ਗਏ ਹਨ ਜਾਂ ਨਹੀਂ।

ਏਟੀਐਮ ਦੀ ਵਰਤੋਂ ਸਮੇਂ ਕਿੰਝ ਰਹੀਏ ਸਾਵਧਾਨ

  • ਕੀਬੋਰਡ ਦੀ ਵਰਤੋਂ ਕਰਨ ਤੋਂ ਪਹਿਲਾਂ, ਜਾਂਚ ਕਰੋ ਕਿ ਕੀ-ਬੋਰਡ ਦੇ ਕੋਲ ਕੋਈ ਕੈਮਰਾ ਤਾਂ ਨਹੀਂ ਲਗਾਇਆ ਗਿਆ। ਆਪਣਾ ਏਟੀਐਮ ਪਿਨ ਟਾਈਪ ਕਰਦੇ ਸਮੇਂ ਦੂਜੇ ਹੱਥ ਨਾਲ ਕੀ-ਬੋਰਡ ਨੂੰ ਢੱਕ ਲਵੋ।
  • ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਅਜਿਹੇ ਏਟੀਐਮ ਵਰਤਣ ਤੋਂ ਪਰਹੇਜ਼ ਕਰੋ ਜਿੱਥੇ ਸੁਰੱਖਿਆ ਗਾਰਡ ਤਾਇਨਾਤ ਨਹੀਂ ਹਨ, ਅਸੁਰੱਖਿਅਤ ਏਟੀਐਮ ਦੀ ਵਰਤੋਂ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।
  • ਨਗਦੀ ਕਢਵਾਉਣ ਬਾਰੇ ਅਪਡੇਟਸ ਪ੍ਰਾਪਤ ਕਰਨ ਲਈ ਤੁਹਾਨੂੰ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਖਾਤੇ ਨਾਲ ਜੁੜਿਆ ਫੋਨ ਨੰਬਰ ਬਦਲਿਆ ਹੈ, ਤਾਂ ਇਹ ਸੁਨਿਸ਼ਚਿਤ ਕਰੋ ਕਿ ਬੈਂਕ ਬਦਲਾਵ ਨੂੰ ਪ੍ਰਭਾਵਤ ਕਰਦਾ ਹੈ ਜਾਂ ਨਹੀਂ।
  • ਜੇਕਰ ਤੁਹਾਡੀ ਮੌਜ਼ੂਦਗੀ ਤੋਂ ਬਗੈਰ ਕੋਈ ਟ੍ਰਾਂਜੈਕਸ਼ਨ ਹੋਇਆ ਹੈ, ਤਾਂ ਗਾਹਕ ਸੇਵਾ ਵਿਭਾਗ ਨੂੰ ਕਾਲ ਕਰੋ ਅਤੇ ਖਾਤਾ ਸੀਜ਼ ਕਰਵਾ ਦਿਉ। ਜੇਕਰ ਤੁਸੀਂ ਕੋਈ ਬੈਂਕ ਐਪ ਵਰਤ ਰਹੇ ਹੋ, ਤਾਂ ਤੁਹਾਡੇ ਕੋਲ ਖਾਤਾ ਸੀਜ਼ ਕਰਨ ਦੇ ਕਈ ਤਰੀਕੇ ਉਪਲਬਧ ਹੋਣਗੇ।
  • ਧੋਖਾਧੜੀ ਦੇ ਅਜਿਹੇ ਮਾਮਲਿਆਂ ਨੂੰ ਤੁਰੰਤ ਸਾਈਬਰ ਅਪਰਾਧ ਦੇ ਧਿਆਨ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ, ਤਾਂ ਜੋ ਸਮੇਂ ਰਹਿੰਦੇ ਹੀ ਦੋਸ਼ੀ ਨੂੰ ਕਾਬੂ ਕੀਤਾ ਜਾ ਸਕੇ ਅਤੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ।

ABOUT THE AUTHOR

...view details