ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ਨੀਵਾਰ ਨੂੰ ਅਰਜੁਨ ਪੁਰਸਕਾਰ ਲਈ ਚਾਰ ਭਾਰਤੀ ਕ੍ਰਿਕਟਰਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ।
BCCI ਨੇ ਅਰਜੁਨ ਅਵਾਰਡ ਲਈ ਚਾਰ ਖਿਡਾਰੀਆਂ ਦੇ ਨਾਂਅ ਦੀ ਕੀਤੀ ਸਿਫਾਰਸ਼ - arjun Award
ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ਨੀਵਾਰ ਨੂੰ ਅਰਜੁਨ ਅਵਾਰਡ ਲਈ ਚਾਰ ਭਾਰਤੀ ਕ੍ਰਿਕਟਰਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿੱਚ ਭਾਰਤੀ ਟੀਮ ਸੀਨੀਅਰ ਖਿਡਾਰੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ, ਜਸਪ੍ਰਿਤ ਬੁਲੜਾ ਅਤੇ ਸਪਿਨਰ ਰਵਿੰਦਰ ਜਡੇਜਾ ਅਤੇ ਭਾਰਤੀ ਮਹਿਲਾ ਟੀਮ ਦੀ ਪੂਨਮ ਯਾਦਵ ਦਾ ਨਾਂਅ ਸ਼ਾਮਲ ਹੈ।
ਅਰਜੁਨ ਅਵਾਰਡ ਲਈ ਚਾਰ ਖਿਡਾਰੀਆਂ ਦੇ ਨਾਂਅ ਦੀ ਸਿਫਾਰਸ਼
ਜਾਣਕਾਰੀ ਮੁਤਾਬਕ ਇਸ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਸੀਨੀਅਰ ਖਿਡਾਰੀ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ, ਜਸਪ੍ਰਿਤ ਬੁਲੜਾ ਅਤੇ ਸਪਿਨਰ ਰਵਿੰਦਰ ਜਡੇਜਾ ਅਤੇ ਭਾਰਤੀ ਮਹਿਲਾ ਟੀਮ ਦੀ ਪੂਨਮ ਯਾਦਵ ਦਾ ਨਾਂਅ ਸ਼ਾਮਲ ਹੈ।
ਦੱਸਣਯੋਗ ਹੈ ਕਿ ਖੇਡ ਮੰਤਰਾਲੇ ਵੱਲੋਂ ਇਹ ਪੁਰਸਕਾਰ ਖੇਡਾਂ ਦੇ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਅਤੇ ਉੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਵਜੋਂ ਦਿੱਤਾ ਜਾਂਦਾ ਹੈ।