ਨਵੀਂ ਦਿੱਲੀ: ਭਾਰਤ ਦੀ ਵਿਸ਼ਵ ਕੱਪ 2019 ਦੀ ਹਾਰ ਹੁਣ ਟੀਮ ਪ੍ਰਬੰਧਨ 'ਤੇ ਭਾਰੀ ਪੈ ਗਈ ਹੈ। ਇਸ ਸਬੰਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਭਾਰਤੀ ਟੀਮ ਲਈ ਮੁੱਖ ਕੋਚ, ਬੱਲੇਬਾਜ਼ੀ ਕੋਚ, ਗੇਂਦਬਾਜ਼ੀ ਕੋਚ, ਫੀਲਡਿੰਗ ਕੋਚ, ਫਿਜ਼ੀਓਥੈਰੇਪਿਸਟ ਅਤੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਸਮੇਤ ਪ੍ਰਸ਼ਾਸਕੀ ਮੈਨੇਜਰ ਲਈ ਅਰਜ਼ੀਆਂ ਮੰਗੀਆਂ ਹਨ।
BCCI ਨੇ ਸ਼ੁਰੂ ਕੀਤੀ ਭਾਰਤੀ ਟੀਮ ਦੇ ਕੋਚ ਦੀ ਤਲਾਸ਼ - cricket
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਟੀਮ ਲਈ ਨਵੇਂ ਕੋਚ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਹ ਖ਼ਬਰਾਂ ਆ ਰਹੀਆਂ ਸਨ ਕਿ ਬੀਸੀਆਈ ਭਾਰਤੀ ਕ੍ਰਿਕਟ ਟੀਮ ਦੇ ਪ੍ਰਬੰਧਨ ਨੂੰ ਬਦਲਣ ਦੇ ਮੂਡ ਵਿੱਚ ਹੈ।
ਫ਼ੋਟੋ
ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੂੰ ਇੱਕਵਾਰ ਫ਼ਿਰ ਤੋਂ ਕੋਚ ਬਣਨ ਲਈ ਅਰਜ਼ੀ ਦੇਣੀ ਪਵੇਗੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਿਸ਼ਵ ਕੱਪ ਜਿੱਤਣ ਦਾ ਮੌਕਾ ਗਵਾਉਣ ਤੋਂ ਬਾਅਦ ਕੀ ਸ਼ਾਸਤਰੀ ਨੂੰ ਇੱਕ ਹੋਰ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਟਰੇਨਰ ਸ਼ੰਕਰ ਬਸੂ ਅਤੇ ਫ਼ਿਜ਼ੀਓ ਪੈਟਰਿਕ ਫਰਹਾਰਟ ਪਹਿਲਾਂ ਹੀ ਆਪਣਾ ਅਸਤੀਫ਼ਾ ਦੇ ਚੁੱਕੇ ਹਨ। ਭਾਰਤ ਟੀਮ ਨੇ ਹੁਣ ਵਿੰਡੀਜ਼ ਦੌਰੇ 'ਤੇ ਜਾਣਾ ਹੈ। ਇਹ ਦੌਰਾ 3 ਅਗਸਤ ਤੋਂ 3 ਸਤੰਬਰ ਤੱਕ ਹੈ। ਇਸ ਤੋਂ ਬਾਅਦ ਭਾਰਤ ਦੱਖਣੀ ਅਫ਼ਰੀਕਾ ਨਾਲ 15 ਸਤੰਬਰ ਤੋਂ ਘਰੇਲੂ ਸੀਰੀਜ਼ ਖੇਡੇਗਾ। ਇਸ ਤੋਂ ਪਹਿਲਾਂ ਨਵੇਂ ਕੋਚ ਅਤੇ ਸਹਿਯੋਗੀ ਕੋਚ ਦੇ ਚੁਣੇ ਜਾਣ ਦੀ ਉਮੀਦ ਹੈ।