ਕਰਨਾਲ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਸ਼ੁੱਕਰਵਾਰ ਨੂੰ 30ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ, ਜਿਸਦੇ ਬਾਅਦ ਅੱਜ ਕਿਸਾਨ ਇੱਕ ਵਾਰ ਫਿਰ ਨੈਸ਼ਨਲ ਹਾਈਵੇ ਤੇ ਟੋਲ ਫਰੀ ਕਰਨਗੇ, ਪਰ ਇਸ ਵਾਰ ਕਿਸਾਨ ਸਿਰਫ਼ ਤਿੰਨ ਦਿਨਾਂ ਲਈ ਟੋਲ ਫ੍ਰੀ ਕਰਨਗੇ ਬਲਕਿ ਟੋਲ 'ਤੇ ਧਰਨਾਂ ਪ੍ਰਦਰਸ਼ਨ ਵੀ ਕਰਨਗੇ।
ਕਰਨਾਲ 'ਚ ਕਿਸਾਨਾਂ ਨੇ ਬਸਤਾੜਾ ਟੋਲ ਨੂੰ 3 ਦਿਨਾਂ ਲਈ ਕੀਤਾ ਫ੍ਰੀ - bastara toll
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਨੇ ਇੱਕ ਵਾਰ ਫਿਰ ਤਿੰਨ ਦਿਨਾਂ ਲਈ ਟੋਲ ਮੁਕਤ ਕਰਨ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਦੇਰ ਰਾਤ ਬਸਤਾੜਾ ਟੋਲ ਨੂੰ ਫ੍ਰੀ ਕਰ ਦਿੱਤਾ।
ਇਸੇ ਤਹਿਤ ਰਾਤ 12 ਵਜੇ ਤੋਂ ਕਿਸਾਨਾਂ ਨੇ ਕਰਨਾਲ ਦੇ ਬਸਤਾੜਾ ਟੌਲ ਫ੍ਰੀ ਕੀਤਾ। ਇਸ ਮੌਕੇ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਤਨ ਮਾਨ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਆਪਣਾ ਅੰਦੋਲਨ ਜਾਰੀ ਰੱਖਣ।
ਪੁਲਿਸ ਸੁਪਰਡੈਂਟ ਕਰਨਲ ਗੰਗਾਰਾਮ ਪੂਨੀਆ ਨੇ ਦੱਸਿਆ ਕਿ ਕਿਸਾਨਾਂ ਦੀ ਤਿੰਨ ਰੋਜ਼ਾ ਟੋਲ-ਫ੍ਰੀ ਕਾਲ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ। ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਰਹੇਗੀ। ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਅੰਦੋਲਨ 'ਤੇ ਡਿਊਟੀ ਲਗਾਈ ਗਈ ਹੈ। ਐੱਸਪੀ ਨੇ ਕਿਹਾ ਕਿ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਕਿਸਾਨ ਆਪਣਾ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਸਕਦੇ ਹਨ।