ਚੰਡੀਗੜ੍ਹ: ਦਿੱਲੀ ਵਿੱਚ ਪਿਛਲੇ ਦਿਨੀਂ ਹੋਏ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਪੁਲਿਸ ਅਤੇ ਪੀਐਨਬੀ ਦੀਆਂ ਟੀਮਾਂ ਵਿਚਕਾਰ ਹੋਏ ਫਾਈਨਲ ਮੁਕਾਬਲੇ ਵਿੱਚ ਦੋਵਾਂ ਟੀਮਾਂ ਦੇ ਖਿਡਾਰੀ ਆਪਸ ਵਿੱਚ ਲੜ ਪਏ। ਜਿਸ ਤੋਂ ਬਾਅਦ ਟੂਰਨਾਮੈਂਟ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਸਖ਼ਤ ਕਾਰਵਾਈ ਕਰਦੇ ਹੋਏ ਦੋਵਾਂ ਟੀਮਾਂ 'ਤੇ ਬੈਨ ਲੱਗਾ ਦਿੱਤਾ।
ਮੈਚ ਵਿੱਚ ਖਿਡਾਰੀ ਹੋਏ ਛਿੱਤਰੋ-ਛਿੱਤਰੀ, ਟੀਮਾਂ 'ਤੇ ਲੱਗਿਆ ਬੈਨ - Nehru Cup final match issue
ਨਹਿਰੂ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਪੁਲਿਸ ਅਤੇ ਪੀਐਨਬੀ ਦੀਆਂ ਹਾਕੀ ਟੀਮਾਂ ਦੇ ਖਿਡਾਰੀ ਮੈਚ ਵਿੱਚ ਲੜ ਪਏ। ਉਸ ਦੌਰਾਨ ਗਰਾਊਂਡ ਜੰਗ ਦਾ ਮੈਦਾਨ ਬਣ ਗਿਆ ਸੀ।
![ਮੈਚ ਵਿੱਚ ਖਿਡਾਰੀ ਹੋਏ ਛਿੱਤਰੋ-ਛਿੱਤਰੀ, ਟੀਮਾਂ 'ਤੇ ਲੱਗਿਆ ਬੈਨ ਮੈਚ ਵਿੱਚ ਖਿਡਾਰੀ ਹੋਏ ਛਿੱਤਰੋ-ਛਿੱਤਰੀ](https://etvbharatimages.akamaized.net/etvbharat/prod-images/768-512-5183299-thumbnail-3x2-pp.jpg)
ਪੰਜਾਬ ਪੁਲਿਸ ਦੀ ਹਾਕੀ ਟੀਮ ਉੱਤੇ 4 ਸਾਲ ਅਤੇ ਪੀਐਨਬੀ 'ਤੇ 2 ਸਾਲ ਦੀ ਪਾਬੰਦੀ ਲਾਈ ਗਈ ਹੈ। ਸੋਮਵਾਰ ਨੂੰ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਛਿੱਤਰੋ-ਛਿੱਤਰੀ ਹੋ ਗਏ ਸਨ। ਉਸ ਦੌਰਾਨ ਗਰਾਊਂਡ ਜੰਗ ਦਾ ਮੈਦਾਨ ਬਣ ਗਿਆ ਸੀ ਤੇ ਖਿਡਾਰੀ ਲਹੂ-ਲੁਹਾਣ ਹੋ ਗਏ ਸਨ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਸਖ਼ਤ ਫੈਸਲਾ ਲੈਂਦੇ ਹੋਏ ਇਨ੍ਹਾਂ ਦੋਵਾਂ ਟੀਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਦੱਸਣਯੋਗ ਹੈ ਕਿ ਇਹ ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਦੋਵੇਂ ਟੀਮਾਂ 3-3 ਨਾਲ ਬਰਾਬਰੀ 'ਤੇ ਸਨ ਤੇ ਗੇਂਦ ਪੰਜਾਬ ਪੁਲਿਸ ਦੇ ਸਰਕਲ ਵਿੱਚ ਪੀਐਨਬੀ ਕੋਲ ਸੀ। ਜਿਸ ਦੌਰਾਨ ਖਿਡਾਰੀਆਂ ਨੇ ਇੱਕ-ਦੂਜੇ 'ਤੇ ਹਾਕੀਆਂ ਨਾਲ ਹਮਲਾ ਕਰ ਦਿੱਤਾ।