ਉੱਤਰ ਪ੍ਰਦੇਸ਼: ਬਹਰਾਇਚ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੇ ਲਈ ਡਾਕਟਰ ਬਲਜੀਤ ਕੌਰ ਮਿਸਾਲ ਬਣੀ ਹੋਈ ਹੈ। ਉਨ੍ਹਾਂ ਨੇ ਇਨ੍ਹਾਂ ਦਿਵਿਆਂਗ ਬੱਚਿਆਂ ਦੇ ਲਈ ਆਪਣੇ ਅਤੇ ਆਪਣੇ ਪਰਿਵਾਰ ਦੇ ਅੰਗ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੇ ਹਨ। ਤਾਂਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਅੰਗ ਦਿਵਿਆਂਗ ਦੇ ਬੱਚਿਆਂ ਦੇ ਕੰਮ ਆ ਸਕਣ।
ਉਥੇ ਹੀ ਉਨ੍ਹਾਂ ਨੇ ਵਿਆਹ ਨਾ ਕਰਾਉਣ ਦਾ ਵੀ ਸੰਕਲਪ ਲਿਆ ਹੈ। ਬਲਜੀਤ ਕੌਰ ਨੂੰ ਇਹ ਪ੍ਰੇਰਣਾ ਆਪਣੇ ਛੋਟੇ ਭਰਾ ਨੂੰ ਦੇਖ ਮਿਲੀ, ਜੋ ਦੇਖ ਤੇ ਸੁਣ ਨਹੀਂ ਸਕਦਾ। ਉਨ੍ਹਾਂ ਨੇ 1992 ਵਿੱਚ ਅਜਿਹੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਸਮਾਜ ਦੀ ਮੁੱਖਧਾਰਾ ਨਾਲ ਜੋੜਨ ਦੇ ਲਈ ਬਾਬਾ ਸੁੰਦਰ ਸਿੰਘ ਦੇ ਨਾਂਅ 'ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਕੂਲ ਦੀ ਸਥਾਪਨਾ ਕੀਤੀ।
ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੂੰ ਸੁਣਨ ਅਤੇ ਦੇਖਣ ਵਿੱਚ ਸਮੱਸਿਆ ਸੀ, ਜੋ ਸਮਾਜ ਵਿੱਚ ਰਹਿਣ ਲਈ ਝਿਜਕ ਮੰਨਦਾ ਸੀ। ਉਨ੍ਹਾਂ ਨੇ ਸ਼ਹਿਰ ਵਿੱਚ ਕੁੱਝ ਅਜਿਹੇ ਹੋਰ ਬੱਚੇ ਦੇਖੇ ਤਾਂ ਉਨ੍ਹਾਂ ਦਾ ਮਨ ਪਿਘਲ ਗਿਆ, ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਅਜਿਹੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਸਮਾਜ ਦੀ ਮੁੱਖਧਾਰਾ ਵਿੱਚ ਜੋੜਨ ਦਾ ਕੰਮ ਕਰੇਗੀ। ਇਸ ਲਈ ਉਨ੍ਹਾਂ ਨੇ ਬਕਾਇਦਾ ਸਿਖਲਾਈ ਲਈ।