ਦੇਹਰਾਦੂਨ: ਪਤੰਜਲੀ ਦੀ ਕੋਰੋਨਿਲ ਦਵਾਈ ਦੇ ਲਾਂਚ ਹੋਣ ਤੋਂ ਕੁੱਝ ਘੰਟਿਆਂ ਬਾਅਦ ਹੀ ਦਵਾਈ ਵਿਵਾਦਾਂ ਵਿੱਚ ਘਿਰ ਗਈ। ਪੂਰੇ ਮਾਮਲੇ ਬਾਰੇ ਬੋਲਦਿਆਂ ਅਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਕੋਰੋਨਿਲ ਦਵਾਈ ਨੂੰ ਲੈ ਕੇ ਪੂਰੀ ਦੁਨੀਆ ਤੋਂ ਪਤੰਜਲੀ ਕੋਲ ਫੋਨ ਆ ਰਹੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਦੇਸ਼ ਇਸ ਆਯੁਰਵੈਦਿਕ ਦਵਾਈ ਦੀ ਖ਼ੁਦ ਕਲੀਨਿਕਲ ਟ੍ਰਾਇਲ ਕਰਨ ਦੀ ਗੱਲ ਕਹਿ ਰਹੇ ਹਨ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।
ਅਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਉਸ ਦੇ ਆਪਣੇ ਦੇਸ਼ ਦੇ ਕੁੱਝ ਲੋਕ ਪਤੰਜਲੀ ਦੀ ਇਸ ਪ੍ਰਾਪਤੀ ਨੂੰ ਹਜ਼ਮ ਨਹੀਂ ਕਰ ਰਹੇ। ਪਹਿਲੀ ਵਾਰ ਕੋਰੋਨਿਲ ਦਵਾਈ ਬਾਰੇ ਬੋਲਦਿਆਂ ਅਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਪਤੰਜਲੀ ਨੇ ਆਯੂਸ਼ ਵਿਭਾਗ ਨਾਲੋਂ ਦਵਾਈ ਬਾਰੇ ਵਧੇਰੇ ਖੋਜ ਕੀਤੀ ਹੈ।
ਬਾਲਕ੍ਰਿਸ਼ਨ ਨੇ ਕਿਹਾ ਕਿ ਜਿਸ ਆਯੂਸ਼ ਮੰਤਰਾਲੇ ਦੀ ਗੱਲ ਕੀਤੀ ਜਾ ਰਹੀ ਹੈ, ਪਤੰਜਲੀ ਨੇ ਉਸ ਤੋਂ ਜ਼ਿਆਦਾ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਰਿਸਰਚ ਜਨਰਲ ਵਿੱਚ ਪਤੰਜਲੀ ਦਾ ਇੱਕ ਖੋਜ ਪ੍ਰਕਾਸ਼ਿਤ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਭਾਰਤ ਦੀ ਕਿਸੇ ਵੀ ਸੰਸਥਾ ਤੋਂ ਬਹੁਤੇ ਵਿਗਿਆਨੀ ਅਤੇ ਖੋਜਕਰਤਾ ਪਤੰਜਲੀ ਵਿੱਚ ਕੰਮ ਕਰ ਰਹੇ ਹਨ।