ਨਵੀਂ ਦਿੱਲੀ: ਫ਼ਿਲਮ ਜਜਮੈਂਟਲ ਹੈ ਕਿਆ ਦੇ ਗਾਣੇ 'ਵੱਖਰਾ ਸਵੈਗ' ਦੇ ਪ੍ਰਮੋਸ਼ਨ ਦੌਰਾਨ ਕੰਗਨਾ ਅਤੇ ਇੱਕ ਪੱਤਰਕਾਰ ਵਿਚਾਲੇ ਹੋਏ ਵਿਵਾਦ 'ਤੇ ਬਾਲਾਜੀ ਫ਼ਿਲਮ ਪ੍ਰੋਡਕਸ਼ਨ ਦੀ ਟੀਮ ਵੱਲੋਂ ਮੁਆਫ਼ੀ ਮੰਗੀ ਗਈ ਹੈ। ਫ਼ਿਲਮ ਦੀ ਪ੍ਰੋਡਕਸ਼ਨ ਟੀਮ ਨੇ ਮੁਆਫ਼ੀ ਮੰਗਦਿਆਂ ਕਿਹਾ, "ਫ਼ਿਲਮ ਜਜਮੈਂਟਲ ਹੈ ਕਿਆ ਦੇ ਪ੍ਰਮੋਸ਼ਨ ਇਵੈਂਟ 'ਚ ਸ਼ਾਮਲ ਸਾਰੇ ਹੀ ਮੌਜੂਦ ਲੋਕਾਂ ਵੱਲੋਂ ਆਪਣਾ-ਆਪਣਾ ਪੱਖ ਰੱਖਿਆ ਗਿਆ ਪਰ ਫ਼ਿਲਮ ਪ੍ਰਮੋਸ਼ਨ ਦੌਰਾਨ ਜੋ ਕੁਝ ਵੀ ਹੋਇਆ, ਫ਼ਿਲਮ ਨਿਰਮਾਤਾ ਦੇ ਤੌਰ 'ਤੇ ਅਸੀਂ ਮੁਆਫ਼ੀ ਮੰਗਦੇ ਹਾਂ ਅਤੇ ਇਸ ਘਟਨਾ ਲਈ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਹਾਂ।"
ਕੰਗਨਾ ਦੀ ਭੈਣ ਰੰਗੋਲੀ ਨੇ ਖੜਾ ਕੀਤਾ ਨਵਾਂ ਵਿਵਾਦ, ਮੀਡੀਆ ਨੂੰ ਦੱਸਿਆ 'ਦੇਸ਼ ਦੇ ਦਲਾਲ'
ਜ਼ਿਕਰਯੋਗ ਹੈ ਕਿ ਫ਼ਿਲਮ ਜਜਮੈਂਟਲ ਹੈ ਕਿਆ ਦੀ ਗਾਣੇ 'ਵੱਖਰਾ ਸਵੈਗ' ਦੇ ਪ੍ਰਮੋਸ਼ਨ ਦੌਰਾਨ ਕੰਗਨਾ ਦੀ ਇੱਕ ਪੱਤਰਕਾਰ ਨਾਲ ਬਹਿਸ ਹੋ ਗਈ। ਜਦੋਂ ਪੱਤਰਕਾਰ ਨੇ ਆਪਣੇ ਬਾਰੇ ਦੱਸਿਆ ਤਾਂ ਕੰਗਨਾ ਨੇ ਤੁਰੰਤ ਹੀ ਪੁਰਾਣੇ ਕਿੱਸੇ ਬਾਰੇ ਬੋਲਦਿਆਂ ਕਿਹਾ, "ਤੁਸੀਂ ਮਣਿਕਰਣਿਕਾ ਬਾਰੇ ਬੁਰਾ-ਭਲਾ ਕਹਿ ਰਹੇ ਸੀ। ਕੀ ਮੈਂ ਰਾਸ਼ਟਰਵਾਦ 'ਤੇ ਫ਼ਿਲਮ ਬਣਾ ਕੇ ਕੋਈ ਗਲਤੀ ਕੀਤੀ?" ਇਸ 'ਤੇ ਪੱਤਰਕਾਰ ਨੇ ਜਵਾਦ ਦਿੰਦਿਆਂ ਕਿਹਾ ਕਿ ਉਸ ਨੇ ਅਜਿਹਾ ਕੁਝ ਵੀ ਟਵੀਟ ਨਹੀਂ ਕੀਤਾ। ਤੁਸੀਂ ਇੱਕ ਪੱਤਰਕਾਰ ਨੂੰ ਕੇਵਲ ਇਸ ਲਈ ਡਰਾ ਨਹੀਂ ਸਕਦੇ ਕਿ ਤੁਸੀਂ ਪਾਵਰਫੁਲ ਪੋਜ਼ੀਸ਼ਨ 'ਤੇ ਬੈਠੇ ਹੋ।"
ਕੰਗਨਾ ਦੀ ਭੈਣ ਰੰਗੋਲੀ ਨੇ ਹੋਰ ਵਧਾਇਆ ਵਿਵਾਦ
ਕੰਗਨਾ ਦੀ ਭੈਣ ਅਤੇ ਉਸ ਦੀ ਅਧਿਕਾਰਕ ਮੈਨੇਜਰ ਰੰਗੋਲੀ ਚੰਦੇਲ ਨੇ ਆਪਣੇ ਇੱਕ ਟਵੀਟ ਨਾਲ ਇਸ ਬਹਿਸ ਨੂੰ ਹੋਰ ਵਧਾ ਦਿੱਤਾ। ਰੰਗੋਲੀ ਨੇ ਆਪਣੇ ਟਵੀਟ 'ਚ ਪਤੱਰਕਾਰਾਂ ਅਤੇ ਮੀਡੀਆ ਲਈ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ। ਰੰਗੋਲੀ ਨੇ ਬਿਕਾਉ ਅਤੇ ਦੇਸ਼ ਦੇ ਦਲਾਲ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਹਾਲਾਂਕਿ, ਰੰਗੋਲੀ ਦੇ ਟਵੀਟ ਤੋਂ ਬਾਅਦ ਇੰਟਰਟੇਨਮੈਂਟ ਜਰਨਲਿਸਟ ਗਿਲਡ ਆਫ਼ ਇੰਡੀਆ ਨਾਂਅ ਦੀ ਸੰਸਥਾ ਨੇ ਫ਼ਿਲਮ ਦੇ ਪ੍ਰੋਡਿਊਸਰਾਂ ਨੂੰ ਲੈਟਰ ਲਿੱਖ ਕੇ ਕੰਗਨਾ ਨੂੰ ਮੀਡੀਆ ਕਵਰੇਜ ਨਾ ਦੇਣ ਦਾ ਫ਼ੈਸਲਾ ਕੀਤਾ ਹੈ।