ਪੰਜਾਬ

punjab

ETV Bharat / bharat

ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਦੀ ਬਰਸੀ ਅੱਜ

ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਦੀ ਅੱਜ ਬਰਸੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬ੍ਰਿਟਿਸ਼ ਸ਼ਾਸਨ ਦੌਰਾਨ ਪੂਰੀ ਆਜ਼ਾਦੀ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਬਾਲ ਗੰਗਾਧਰ ਤਿਲਕ ਨੂੰ ਸ਼ਰਧਾਂਜਲੀ ਦਿੱਤੀ ਹੈ।

By

Published : Aug 1, 2019, 9:07 AM IST

ਡਿਜ਼ਾਇਨ ਫ਼ੋਟੋ।

ਨਵੀਂ ਦਿੱਲੀ: ਅੱਜ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਦੀ ਬਰਸੀ ਹੈ। ਉਹ ਭਾਰਤ ਨੇ ਇੱਕ ਪ੍ਰਮੁੱਖ ਆਗੂ, ਸਮਾਜ ਸੁਧਾਰਕ ਅਤੇ ਆਜ਼ਾਦੀ ਘੁਲਾਟੀਏ ਸਨ। ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ।

ਬਾਲ ਗੰਗਾਧਰ ਤਿਲਕ ਅਜਿਹੇ ਆਜ਼ਾਦੀ ਘੁਲਾਟੀਏ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬ੍ਰਿਟਿਸ਼ ਸ਼ਾਸਨ ਦੌਰਾਨ ਪੂਰੀ ਆਜ਼ਾਦੀ ਦੀ ਮੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦਾ ਇੱਕ ਕਥਨ, "ਆਜ਼ਾਦੀ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ" ਬਹੁਤ ਮਸ਼ਹੂਰ ਹੋਇਆ ਸੀ।

ਉਨ੍ਹਾਂ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਬਾਲ ਗੰਗਾਧਰ ਤਿਲਕ ਨੂੰ ਸ਼ਰਧਾਂਜਲੀ ਦਿੱਤੀ ਹੈ।

ਬਾਲ ਗੰਗਾਧਰ ਤਿਲਕ ਦਾ ਜਨਮ 23 ਜੁਲਾਈ 1856 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਦੇ ਚਿਕੱਨ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਅੰਗਰੇਜ਼ੀ ਸ਼ਾਸਨ ਦੀ ਬੇਰਹਿਮੀ ਅਤੇ ਅੰਗਰੇਜ਼ਾ ਦੀ ਭਾਰਤੀ ਸੱਭਿਆਚਾਰ ਪ੍ਰਤੀ ਗ਼ਲਤ ਭਾਵਨਾ ਦੀ ਆਲੋਚਨਾ ਕੀਤੀ ਅਤੇ ਮੰਗ ਕੀਤੀ ਕਿ ਬ੍ਰਿਟਿਸ਼ ਹਕੂਮਤ ਛੇਤੀ ਹੀ ਭਾਰਤੀਆਂ ਨੂੰ ਪੂਰੀ ਆਜ਼ਾਦੀ ਦੇਵੇ।
2 ਅਖ਼ਬਾਰਾਂ ਦੀ ਸ਼ੁਰੂਆਤ

ਬਾਲ ਗੰਗਾਧਰ ਤਿਲਕ ਨੇ ਮਰਾਠੀ 'ਚ 'ਮਾਰਾਠਾ ਦਰਪਣ' ਅਤੇ 'ਕੇਸਰੀ' ਨਾਂਅ ਤੋਂ 2 ਅਖ਼ਬਾਰਾਂ ਸ਼ੁਰੂ ਕੀਤੀਆਂ ਜੋ ਕਾਫ਼ੀ ਪਸੰਦ ਕੀਤੀਆਂ ਗਈਆਂ। ਇਸ ਵਿੱਚ ਉਨ੍ਹਾਂ ਅੰਗਰੇਜ਼ੀ ਹਕੂਮਤ ਦੀ ਬੇਰਹਿਮੀ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਅੰਗੇਰਜ਼ਾਂ ਦੀ ਗ਼ਲਤ ਸੋਚ ਦੀ ਬਹੁਤ ਆਲੋਚਨਾ ਕੀਤੀ।

ਦੇਸ਼ ਧਰੋਹ ਦਾ ਦੋਸ਼ ਤੇ ਦੇਸ਼ ਨਿਕਾਲਾ
ਤਿਲਕ ਨੇ ਆਪਣੀ ਅਖ਼ਬਾਰ 'ਕੇਸਰੀ' 'ਚ 'ਦੇਸ਼ ਦੀ ਬਦਕਿਸਮਤੀ' ਨਾਂਅ ਦਾ ਲੇਖ ਲਿਖਿਆ ਜਿਸ ਵਿੱਚ ਉਨ੍ਹਾਂ ਬ੍ਰਿਟਿਸ਼ ਸਰਕਾਰ ਦਾ ਵਿਰੋਧ ਕੀਤਾ। ਉਨ੍ਹਾਂ ਨੂੰ 27 ਜੁਲਾਈ ਨੂੰ ਆਈਪੀਸੀ ਦੀ ਧਾਰਾ ਤਹਿਤ ਗ੍ਰਿਫ਼ਤਾਰ ਕਰ ਲਿਆ ਅਤੇ 6 ਸਾਲ ਲਈ ਦੇਸ਼ ਨਿਕਾਲਾ ਦੇ ਕੇ ਬਰਮਾ ਦੀ ਮਾਂਡਲੇ ਜੇਲ੍ਹ ਭੇਜ ਦਿੱਤਾ।

ਬਾਲ ਗੰਗਾਧਰ ਤਿਲਕ ਦੀ ਮੌਤ
ਬਾਲ ਗੰਗਾਧਰ ਜਲਿਆਂਵਾਲਾ ਬਾਗ਼ ਖ਼ੂਨੀ ਸਾਕੇ ਤੋਂ ਇੰਨਾ ਦੁਖੀ ਹੋਏ ਕਿ ਉਨ੍ਹਾਂ ਦੀ ਸਿਹਤ ਦਿਨ-ਬ-ਦਿਨ ਕਮਜ਼ੋਰ ਹੁੰਦੀ ਗਈ। ਉਹ ਆਪਣੀ ਬਿਮਾਰੀ ਦੇ ਬਾਵਜੂਦ ਵੀ ਭਾਰਤੀਆਂ ਨੂੰ ਇਹੀ ਕਹਿੰਦੇ ਰਹੇ ਕਿ ਜੋ ਹੋਇਆ ਇਸ ਤੋਂ ਅੰਦੋਲਨ 'ਤੇ ਕੋਈ ਫ਼ਰਕ ਨਹੀਂ ਪੈਂਦਾ।

ਜੁਲਾਈ 1920 'ਚ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੋ ਗਈ ਜਿਸ ਦੇ ਚਲਦਿਆਂ ਇਸ ਆਜ਼ਾਦੀ ਘੁਲਾਟੀਏ ਦਾ 1 ਅਗਸਤ 1920 ਨੂੰ ਮੁੰਬਈ ਟਚ ਦੇਹਾਂਤ ਹੋ ਗਿਆ। ਉਸ ਸਮੇਂ ਉਨ੍ਹਾਂ ਦਾ ਉਮਰ 64 ਸਾਲ ਸੀ।

ABOUT THE AUTHOR

...view details