ਪੰਜਾਬ

punjab

ETV Bharat / bharat

ਓਵੈਸੀ 'ਤੇ ਬਜਰੰਗ ਦਲ ਅਤੇ ਵੀਐਚਪੀ ਨੇ ਦਰਜ ਕਰਵਾਈ ਸ਼ਿਕਾਇਤ - ਅਕਬਰੂਦੀਨ ਓਵੈਸੀ

ਅਕਬਰੂਦੀਨ ਓਵੈਸੀ ਦੇ ਵਿਰੁੱਧ ਬਜਰੰਗ ਦਲ ਅਤੇ ਵਿਹਿਪ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇਹ ਮੁੱਦਾ ਅਕਬਰੂਦੀਨ ਅਵੈਸੀ ਦਾ ਇੱਕ ਭਾਸ਼ਣ ਸਾਹਮਣੇ ਆਉਣ 'ਤੇ ਸ਼ੁਰੂ ਹੋਇਆ ਹੈ।

ਫੋਟੋ

By

Published : Jul 28, 2019, 1:51 AM IST

ਹੈਦਰਾਬਾਦ : ਵਿਸ਼ਵ ਹਿੰਦੂ ਪਰੀਸ਼ਦ ਅਤੇ ਬਜਰੰਗ ਦਲ ਦੇ ਮੈਂਬਰਾਂ ਨੇ ਏਆਈਐਮਐਮ ਦੇ ਨੇਤਾ ਅਕਬਰੂਦੀਨ ਓਵੈਸੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਦੋਹਾਂ ਧਿਰਾਂ ਨੇ ਓਵੈਸੀ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੇ ਭਾਸ਼ਣ 'ਚ ਜਿਹੜੀ ਟਿੱਪਣੀ ਕੀਤੀ ਹੈ ਉਹ ਸਮਾਜਿਕ ਸ਼ਾਂਤੀ ਲਈ ‘ਖ਼ਤਰਨਾਕ’ ਹੋ ਸਕਦੀ ਹੈ ਅਤੇ ਲੋਕਾਂ ਨੂੰ ਦੂਜੇ ਭਾਈਚਾਰੇ ਲਈ ਭੜਕਾ ਸਕਦੀ ਹੈ।

ਦੂਜੇ ਪਾਸੇ ਓਵੈਸੀ ਨੇ ਅਜਿਹਾ ਕੋਈ ਬਿਆਨ ਅਤੇ ਭਾਸ਼ਣ ਦਿੱਤੇ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੂੰ ਦਸੰਬਰ ਸਾਲ 2012 'ਚ ਅਦਿਲਾਬਾਦ ਜ਼ਿਲ੍ਹੇ ਵਿੱਚ ਇੱਕ ਜਨਤਕ ਸਭਾ ਦੇ ਦੌਰਾਨ ਨਫ਼ਰਤ ਭਰੀ ਸ਼ਬਦਾਵਲੀ ਵਾਲਾ ਭਾਸ਼ਣ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ।

ਤੇਲੰਗਾਨਾ ਦੇ ਕਰੀਮਨਗਰ ਜ਼ਿਲ੍ਹੇ ਵਿੱਚ ਜਨਤਕ ਮੀਟਿੰਗ ਦੌਰਾਨ ਇੱਕ ਵਿਧਾਇਕ ਨੇ ਕਿਹਾ ਕਿ ਨੈਸ਼ਨਲ ਸਵੈ-ਸੇਵਾ ਐਸੋਸੀਏਸ਼ਨ ਉਨ੍ਹਾਂ ਦੇ ‘15 ਮਿੰਟ ਦੇ ਸਦਮੇ ’ਵਾਲੇ ਬਿਆਨ ਤੋਂ ਅਜੇ ਤੱਕ ਬਾਹਰ ਨਹੀਂ ਆ ਸਕੀ ਹੈ ਜੋ ਕਿ ਉਨ੍ਹਾਂ ਨੇ ਸਾਲ 2012 ਵਿੱਚ ਦਿੱਤਾ ਸੀ।

ਵਿਸ਼ਵ ਹਿੰਦੂ ਪਰੀਸ਼ਦ ਅਤੇ ਬਜਰੰਗ ਦਲ ਦੇ ਮੈਂਬਰਾ ਨੇ ਦੋਸ਼ ਲਗਾਇਆ ਹੈ ਕਿ ਸਾਲ 2012 ਵਿੱਚ ਦਿੱਤੇ ਗਏ ਇਤਰਾਜ਼ਯੋਗ ਬਿਆਨ ਨੂੰ ਦੋਹਰਾ ਕੇ ਓਵੈਸੀ ਨੇ ਇੱਕ ਭਾਈਚਾਰੇ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਉਨ੍ਹਾਂ ਨੇ ਓਵੈਸੀ ਦੇ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਦੋਹਾਂ ਸੰਗਠਨਾਂ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਸਮਾਜਿਤ ਸ਼ਾਂਤੀ ਅਤੇ ਭਾਈਚਾਰੇ ਲਈ ਖ਼ਤਰਨਾਕ ਸਾਬਿਤ ਹੋ ਸਕਦੇ ਹਨ।

ਦੂਜੇ ਪਾਸੇ ਅਕਬਰੂਦੀਨ ਓਵੈਸੀ ਨੇ ਅਜਿਹੇ ਕਿਸੇ ਵੀ ਬਿਆਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੁਝ ਲੋਕ ਰਾਜਨੀਤਕ ਲਾਭ ਲੈਣ ਲਈ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ।ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਆਖਿਆ ਕਿ ਮੇਰੇ ਬਿਆਨ ਵਿੱਚ ਕੁਝ ਵੀ ਗ਼ਲਤ ਜਾਂ ਅਪਰਾਧਕ ਨਹੀਂ ਹੈ। " ਮੈਂ ਕਾਨੂੰਨ ਦੇ ਕਿਸੇ ਵੀ ਨਿਯੋਮ ਦੀ ਉਲੰਘਣਾ ਨਹੀਂ ਕੀਤੀ ਹੈ।

ਇਸ ਮਾਮਲੇ ਉੱਤੇ ਜਾਂਚ ਕਰ ਰਹੇ ਸੁਲਤਾਨ ਬਾਜ਼ਾਰ ਦੇ ਇੰਸਪੈਕਟਰ ਸੁਬਾਰਾਮੀ ਰੈਡੀ ਨੇ ਕਿਹਾ ਕਿ ਉਹ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਇਸ ਮਾਮਲੇ ਬਾਰੇ ਕੀਤੀ ਗਈ ਸ਼ਿਕਾਇਤ ਉੱਤੇ ਕਾਨੂੰਨੀ ਸਲਾਹ ਲੈਣਗੇ। ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details