ਬਦਰੀਨਾਥ ਦੇ ਖੁੱਲੇ ਕਪਾਟ, ਸ਼ਰਧਾਲੂਆਂ ਦੀ ਉਮੜੀ ਭੀੜ - ਉਤਰਾਖੰਡ
ਅਲਕਨੰਦਾ ਨਦੀ ਕੰਢੇ ਸਥਿਤ ਬਦਰੀਨਾਥ ਧਾਮ ਦੇ ਕਪਾਟ ਸ਼ੁੱਕਰਵਾਰ ਸਵੇਰੇ 4:15 ਵਜੇ ਖੁੱਲ ਚੁੱਕੇ ਹਨ। ਸ਼ਰਧਾਲੂ ਪਹੁੰਚੇ ਦਰਸ਼ਨ ਕਰਨ, ਲਗੀਆਂ ਲੰਮੀਆਂ ਲਾਈਨਾਂ।
Badrinath dham
ਦੇਹਰਾਦੂਨ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਅਲਕਨੰਦਾ ਨਦੀ ਕੰਢੇ ਬਦਰੀਨਾਥ ਧਾਮ ਸਥਿਤ ਹੈ, ਜੋ ਕਿ ਹਿੰਦੂਆਂ ਦੇ ਮੁੱਖ ਤੀਰਥ ਸਥਾਨਾਂ 'ਚੋ ਇੱਕ ਹੈ। ਦੱਸ ਦਈਏ ਕਿ ਸਵੇਰੇ 4:15 ਵਜੇ ਬਦਰੀਨਾਥ ਦੇ ਕਪਾਟ ਖੁੱਲ ਚੁੱਕੇ ਹਨ।
ਇਸ ਦੇ ਨਾਲ ਹੀ 11 ਵਜੇ ਤੁੰਗਨਾਥ ਦੇ ਕਪਾਟ ਵੀ ਖੋਲੇ ਜਾਣਗੇ। ਕੁੱਝ ਪੁਰਾਣੇ ਗ੍ਰੰਥਾਂ ਮੁਤਾਬਕ ਇਹ ਮੰਦਿਰ ਸ਼ੁਰੂ 'ਚ ਇੱਕ ਬੋਧੀ ਮੱਠ ਸੀ ਤੇ ਆਦੀ ਗੁਰੂ ਸ਼ੰਕਰਾਚਾਰਿਆ ਨੇ ਜਦੋਂ 8ਵੀਂ ਸ਼ਤਾਬਦੀ ਦੇ ਕੋਲ ਇਸ ਸਥਾਨ ਦਾ ਦੌਰਾ ਕੀਤਾ ਤਾਂ ਇਹ ਹਿੰਦੂ ਮੰਦਿਰ ਵਿੱਚ ਬਦਲ ਗਿਆ।