ਪੰਜਾਬ

punjab

ETV Bharat / bharat

ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਬੀ.ਜੇ.ਪੀ 'ਚ ਹੋਈ ਸ਼ਾਮਲ - jp nadda

ਸਟਾਰ ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ।ਉਨ੍ਹਾਂ ਦੇ ਪਾਰਟੀ ਵਿੱਚ ਅੱਜ ਸ਼ਾਮਲ ਹੋਣ ਦੀਆਂ ਅਟਕਲਾ ਲਗਾਈਆਂ ਜਾ ਰਹੀਆਂ ਸਨ। ਹਰਿਆਣਾ ਵਿੱਚ ਜਨਮੀ 29 ਵਰ੍ਹਿਆਂ ਦੀ ਸਾਇਨਾ ਨੇਹਵਾਲ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਉਸ ਸਮੇਂ ਪਾਰਟੀ ਲਈ ਵੱਡੀ ਪ੍ਰਾਪਤੀ ਹੈ ਜਦੋਂ ਦਿੱਲੀ ਵਿੱਚ ਚੋਣ ਪ੍ਰਚਾਰ ਪੂਰੇ ਜੋਬਨ 'ਤੇ ਹੈ।

Badminton player Saina Nehwal joins BJP
ਬੈਡਮਿੰਟਨ ਖਿਡਾਰਣ ਸਾਇਨਾ ਨਹੇਵਾਲ ਬੀ.ਜੇ.ਪੀ 'ਚ ਹੋਈ ਸ਼ਾਮਲ

By

Published : Jan 29, 2020, 2:41 PM IST

ਨਵੀਂ ਦਿੱਲੀ: ਸਟਾਰ ਬੈਡਮਿੰਟਨ ਖਿਡਾਰਣ ਸਾਇਨਾ ਨੇਹਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ।ਉਨ੍ਹਾਂ ਦੇ ਪਾਰਟੀ ਵਿੱਚ ਅੱਜ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।

ਨਵੀਂ ਦਿੱਲੀ ਵਿਖੇ ਭਾਜਪਾ ਦੇ ਮੁੱਖ ਦਫਤਰ ਵਿੱਚ ਨੇਹਵਾਲ ਨੇ ਪਾਰਟੀ ਦੀ ਮੈਂਬਰਸ਼ਿਪ ਲਈ।ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਆਖਿਆ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦੀ ਮਹਿਨਤ ਤੋਂ ਬਹੁਤ ਪ੍ਰਭਾਵਿਤ ਹਾਂ।"ਮੈਂ ਬਹੁਤ ਮਹਿਨਤੀ ਹਾਂ ਤੇ ਮੈਨੂੰ ਮਹਿਨਤੀ ਲੋਕ ਬਹੁਤ ਪਸੰਦ ਹਨ। ਜੇਕਰ ਮੈਂ ਮੋਦੀ ਜੀ ਦੇ ਨਾਲ ਮਿਲਕੇ ਕੁਝ ਕਰ ਸਕਾਂ ਇਹ ਮੇਰੀ ਲਈ ਮਾਣ ਵਾਲੀ ਗੱਲ ਹੋਵੇਗੀ। ਨਰਿੰਦਰ ਸਿਰ ਖੇਡਾਂ ਲਈ ਵੀ ਬਹੁਤ ਕੁਝ ਕਰ ਰਹੇ ਹਨ ਜਿਵੇਂ ਕਿ ਖੇਡੋ ਇੰਡੀਆ ਵਰਗਾਂ ਪ੍ਰੋਗਰਾਮ ਹੈ ਜਿਸ ਰਾਹੀ ਖਿਡਾਰੀਆਂ ਨੂੰ ਦੇਸ਼ ਲਈ ਖੇਡਣ ਦਾ ਮੌਕਾ ਮਿਲਦਾ ਹੈ।ਮੈਨੂੰ ਨਰਿੰਦਰ ਸਿਰ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ।"

ਬੈਡਮਿੰਟਨ ਖਿਡਾਰਣ ਸਾਇਨਾ ਨਹੇਵਾਲ ਬੀ.ਜੇ.ਪੀ 'ਚ ਹੋਈ ਸ਼ਾਮਲ

ਹਰਿਆਣਾ ਵਿੱਚ ਜਨਮੀ 29 ਵਰ੍ਹਿਆਂ ਦੀ ਸਾਇਨਾ ਨਹੇਵਾਲ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਉਸ ਸਮੇਂ ਪਾਰਟੀ ਲਈ ਵੱਡੀ ਪ੍ਰਾਪਤੀ ਹੈ ਜਦੋਂ ਦਿੱਲੀ ਵਿੱਚ ਚੋਣ ਪ੍ਰਚਾਰ ਪੂਰੇ ਜੋਬਨ 'ਤੇ ਹੈ।


ਤੁਹਾਨੂੰ ਦੱਸ ਦਈਏ ਕਿ ਸਾਇਨਾ ਨੇਹਵਾਲ ਨੇ ਬੈਡਮਿੰਟਨ ਦੇ ਖੇਤਰ ਵਿੱਚ 24 ਕੌਮਾਂਤਰੀ ਖਿਤਾਬ ਆਪਣੇ ਨਾਮ ਕੀਤੇ ਹਨ।ਲੰਡਨ ਓਲੰਪਿਕ ਵਿੱਚ ਉਸ ਨੇ ਤਾਂਬੇ ਦਾ ਤੰਗਮਾ ਆਪਣੇ ਨਾਮ ਕੀਤਾ ਸੀ।ਦੋ ਵਾਰ ਉਹ ਵਿਸ਼ਵ ਦੀ ਨੰਬਰ 2 ਰਹਿ ਚੁੱਕੀ ਹੈ। ਇਸੇ ਨਾਲ ਹੀ ਉਸ ਨੂੰ ਦੇਸ਼ ਦਾ ਸਭ ਤੋਂ ਵੱਡਾ ਖੇਡ ਅਵਾਰਡ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਨਾਲ ਨਵਾਜਿਆ ਜਾ ਚੁੱਕਿਆ ਹੈ।

ABOUT THE AUTHOR

...view details