ਪੰਜਾਬ

punjab

ETV Bharat / bharat

ਸਰਕਾਰ ਦੀ ਬੇਰੁੱਖੀ ਦਾ ਸ਼ਿਕਾਰ ਬਣੇ ਲੁਪਤ ਹੋ ਰਹੇ ਬੇਜ਼ੁਬਾਨ ਜਾਨਵਰ - ranchi

ਰਾਂਚੀ ਦੇ ਓਰਮਾਂਝੀ 'ਚ ਸਥਿਤ ਮਗਰਮੱਛ ਬ੍ਰੀਡਿੰਗ ਕੇਂਦਰ ਮੂਟਾ ਬੰਦ ਹੋ ਚੁੱਕਿਆ ਹੈ। ਇਥੋ ਦੇ ਤਿੰਨ ਮਗਰਮੱਛਾਂ ਨੂੰ ਬਿਰਸਾ ਦੇ ਜੀਵ ਪਾਰਕ ਵਿੱਚ ਭੇਜ ਦਿੱਤਾ ਗਿਆ ਹੈ। ਮਗਰਮੱਛ ਬ੍ਰੀਡਿੰਗ ਕੇਂਦਰ ਦੇ ਨੇੜੇ ਹੀ ਗਿੱਧ ਬ੍ਰੀਡਿੰਗ ਅਤੇ ਸੰਭਾਲ ਕੇਂਦਰ ਬਣਾਇਆ ਗਿਆ ਹੈ ਪਰ ਇਥੇ ਇੱਕ ਵੀ ਗਿੱਧ ਨਹੀਂ ਹੈ।

ਫੋਟੋ

By

Published : Jul 31, 2019, 6:57 PM IST

ਰਾਂਚੀ : ਸਾਲ 1983 ਵਿੱਚ ਓਰਮਾਂਝੀ ਵਿਖੇ ਬਿਹਾਰ-ਝਾਰਖੰਡ ਦਾ ਸਾਂਝਾ ਮਗਰਮੱਛ ਬ੍ਰੀਡਿੰਗ ਕੇਂਦਰ ਮੂਟਾ ਹੁਣ ਬੰਦ ਹੋ ਚੁੱਕਾ ਹੈ। ਮੂਟਾ ਦੇ ਨੇੜੇ ਭੈਰਵੀ ਨਦੀ ਵਿੱਚ ਮਗਰਮੱਛ ਪਾਏ ਜਾਂਦੇ ਹਨ। ਇਸ ਨਦੀ ਕਿਨਾਰੇ ਮਗਰਮੱਛਾਂ ਦੀ ਗਿਣਤੀ ਵਧਾਉਣ ਲਈ ਮੂਟਾ ਬ੍ਰੀਡਿੰਗ ਕੇਂਦਰ ਬਣਾਇਆ ਗਿਆ ਸੀ।

ਮੂਟਾ ਬ੍ਰੀਡਿੰਗ ਕੇਂਦਰ ਵਿੱਚ ਦੇ ਤਿੰਨ ਨਰ ਅਤੇ ਭੈਰਵੀ ਨਦੀ ਤੋਂ ਦੋ ਮਾਦਾ ਮਗਰਮੱਛ ਲਿਆ ਕੇ ਬ੍ਰੀਡਿੰਗ ਸ਼ੁਰੂ ਕੀਤੀ ਗਈ ਸੀ ਪਰ ਪੰਜ ਮਗਰਮੱਛਾਂ ਦੀ ਬ੍ਰੀਡਿੰਗ ਸ਼ੁਰੂ ਹੋਣ ਦੇ ਬਾਵਜ਼ੂਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।

ਕਾਗਜ਼ਾਂ 'ਚ ਹੀ ਹੈ ਗਿੱਧ ਸੰਭਾਲ
ਇਸ ਮੂਟਾ ਮਗਰਮੱਛ ਬ੍ਰੀਡਿੰਗ ਕੇਂਦਰ ਦੇ ਨੇੜੇ ਹੀ ਗਿੱਧ ਬ੍ਰੀਡਿੰਗ ਅਤੇ ਸੰਭਾਲ ਕੇਂਦਰ ਬਣਾਇਆ ਗਿਆ ਪਰ ਇਥੇ ਇੱਕ ਵੀ ਗਿੱਧ ਨਹੀਂ ਹੈ। ਗਿੱਧ ਬ੍ਰੀਡਿੰਗ ਕੇਂਦਰ ਸਿਰਫ਼ ਫਾਈਲਾਂ ਵਿੱਚ ਹੀ ਚਲ ਰਿਹਾ ਹੈ। ਇਥੇ ਗਿੱਧ ਬ੍ਰੀਡਿੰਗ ਸ਼ੁਰੂ ਕਰਨ ਲਈ ਗਿੱਧਾਂ ਦਾ ਇੱਕ ਜੋੜਾ ਲਿਆਂਦਾ ਜਾਣਾ ਸੀ, ਪਰ ਲੰਬੇ ਸਮੇਂ ਤਕ ਕਾਗਜ਼ੀ ਪ੍ਰਕੀਰਿਆ ਦੇ ਚਲਦੇ ਇਹ ਸੰਭਵ ਨਹੀਂ ਹੋ ਸਕੀਆ। ਇਨ੍ਹਾਂ ਬ੍ਰੀਡਿੰਗ ਕੇਂਦਰਾਂ 'ਚ ਹਸਪਤਾਲ , ਨਰਸਰੀ , ਲੈਬ ਕਈ ਸੁਵਿਧਾਵਾਂ ਤਾਂ ਹਨ ਪਰ ਇਨ੍ਹਾਂ ਦੋਹਾਂ ਕੇਂਦਰਾਂ ਵਿੱਚ ਮਗਰਮੱਛ ਅਤੇ ਗਿੱਧ ਨਹੀਂ ਹਨ।

ਵੀਡੀਓ

ਵਿਭਾਗ ਦੇ ਮੰਤਰੀ ਨੇ ਦਿੱਤਾ ਭਰੋਸਾ
ਇਸ ਮਾਮਲੇ ਵਿੱਚ ਜਦ ਸੂਬੇ ਦਾ ਸੈਰ ਸਪਾਟਾ ਵਿਭਾਗ ਦੇ ਮੰਤਰੀ ਅਮਰ ਕੁਮਾਰ ਬਾਉਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੌਸਮ 'ਚ ਹੋ ਰਹੀ ਤਬਦੀਲੀ ਕਾਰਨ ਅਜਿਹਾ ਹੋ ਰਿਹਾ ਹੈ। ਉਨ੍ਹਾਂ ਨੇ ਜਲਦ ਹੀ ਦੋਹਾਂ ਬ੍ਰੀਡਿੰਗ ਕੇਂਦਰਾਂ ਨੂੰ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ।

ਅਜਿਹਾ ਕਿਹਾ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਲੁਪਤ ਹੋ ਰਹੇ ਜਾਨਵਰਾਂ ਨੂੰ ਬਚਾਉਣ ਲਈ ਕਈ ਯੋਜਨਾਵਾਂ ਤਾਂ ਚਲਾ ਰਹੀ ਹੈ ਪਰ ਇਹ ਯੋਜਨਾਵਾਂ ਸਿਰਫ਼ ਕਾਗਜ਼ਾਂ ਵਿੱਚ ਹੀ ਰਹਿ ਗਈਆਂ ਹਨ। ਬੇਜ਼ੁਬਾਨ ਜਾਨਵਰ ਲਗਾਤਾਰ ਸਰਕਾਰ ਦੀ ਬੇਰੁੱਖੀ ਅਤੇ ਲਾਪਰਵਾਹੀ ਦਾ ਸ਼ਿਕਾਰ ਹੋ ਰਹੇ ਹਨ।

ABOUT THE AUTHOR

...view details