ਪੰਜਾਬ

punjab

ETV Bharat / bharat

ਦੁਨੀਆਂਭਰ 'ਚ ਨਵੇਂ ਸਾਲ ਦੇ ਪਹਿਲੇ ਦਿਨ ਇੰਨੇ ਲੱਖ ਬੱਚਿਆਂ ਨੇ ਲਿਆ ਜਨਮ, ਪਹਿਲੇ ਸਥਾਨ 'ਤੇ ਰਿਹਾ ਭਾਰਤ - indian population

ਦੁਨੀਆਂ ਭਰ 'ਚ ਨਵੇਂ ਸਾਲ ਦੇ ਪਹਿਲੇ ਦਿਨ ਲੱਖਾਂ ਦੀ ਤਦਾਦ 'ਚ ਬੱਚਿਆਂ ਨੇ ਜਨਮ ਲਿਆ।

babies born in new year
ਫ਼ੋਟੋ

By

Published : Jan 3, 2020, 1:41 AM IST

Updated : Jan 3, 2020, 6:38 AM IST

ਨਵੀਂ ਦਿੱਲੀ: ਨਵੇਂ ਸਾਲ ਦਾ ਜਸ਼ਨ ਦੁਨੀਆਂ ਭਰ 'ਚ ਧੁਮਧਾਮ ਨਾਲ ਮਣਾਇਆ ਗਿਆ। ਉੱਥੇ ਹੀ ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ 'ਚ 3,92,078 ਦੇ ਕਰੀਬ ਬੱਚਿਆਂ ਨੇ ਜਨਮ ਲਿਆ। ਅੰਕੜਿਆਂ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਬੱਚਿਆਂ ਨੇ ਜਨਮ ਲਿਆ।

ਯੂਨੀਸੈੱਫ ਦੇ ਬੁਲਾਰੇ ਨੇ ਦੱਸਿਆ ਕਿ ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ ਵਿੱਚ ਕਰੀਬ 3,92,078 ਬੱਚੇ ਪੈਦਾ ਹੋਏ। 67,385 ਬੱਚਿਆਂ ਨਾਲ ਭਾਰਤ ਪਹਿਲੇ ਜਦਕਿ 46,299 ਬੱਚਿਆਂ ਨਾਲ ਚੀਨ ਦੂਜੇ ਸਥਾਨ 'ਤੇ ਰਿਹਾ। ਨਵੇਂ ਸਾਲ 'ਤੇ ਸਭ ਤੋਂ ਪਹਿਲਾ ਬੱਚਾ ਫਿਜੀ 'ਚ ਜਦਕਿ ਆਖਰੀ ਬੱਚਾ ਅਮਰੀਕਾ 'ਚ ਪੈਦਾ ਹੋਇਆ।

ਯੂਨੀਸੈੱਫ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਭਾਰਤ 'ਚ 67,385, ਚੀਨ 'ਚ 46,299, ਨਾਈਜੀਰੀਆ 'ਚ 26,039, ਪਾਕਿਸਤਾਨ 'ਚ 16,787, ਇੰਡੋਨੇਸ਼ੀਆ 'ਚ 13,020, ਅਮਰੀਕਾ 'ਚ 10,452, ਕਾਂਗੋ ਗਣਰਾਜ 'ਚ 10,247 ਅਤੇ ਇਥੋਪੀਆ 'ਚ 8,493 ਬੱਚੇ ਪੈਦਾ ਹੋਏ।

Last Updated : Jan 3, 2020, 6:38 AM IST

ABOUT THE AUTHOR

...view details