ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਦੇ ਹੱਲ ਲਈ ਬਣਾਈ ਵਿਚੋਲਗੀ ਕਮੇਟੀ ਨੂੰ 15 ਅਗਸਤ ਤੱਕ ਰਿਪੋਰਟ ਦੇਣ ਦਾ ਸਮਾਂ ਦਿੱਤਾ ਹੈ। ਅੱਜ ਇਸ ਮਾਮਲੇ ਦੀ 6 ਮਿੰਟ ਤੱਕ ਸੁਣਵਾਈ ਕਰਦਿਆਂ ਕੋਰਟ ਨੇ ਕਿਹਾ ਕਿ ਉਹ ਵਿਚੋਲਗੀ ਕਮੇਟੀ ਨੂੰ ਲੈ ਕੇ ਆਸਵੰਦ ਹੈ।
ਅਯੁੱਧਿਆ ਮਾਮਲਾ: SC ਨੇ ਵਿਚੋਲਗੀ ਕਮੇਟੀ ਨੂੰ 15 ਅਗਸਤ ਤੱਕ ਦਾ ਦਿੱਤਾ ਸਮਾਂ - update
ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਦੇ ਹੱਲ ਲਈ ਬਣਾਈ ਵਿਚੋਲਗੀ ਕਮੇਟੀ ਨੂੰ 15 ਅਗਸਤ ਤੱਕ ਦਾ ਸਮਾਂ ਦੇ ਦਿੱਤਾ ਹੈ।
a
ਅਯੁੱਧਿਆ ਮਾਮਲੇ 'ਤੇ ਸੁਣਵਾਈ ਕਰਿਦਆਂ ਸੰਵਿਧਾਨ ਬੈਂਚ ਨੇ ਕਿਹਾ ਕਿ ਉਨ੍ਹਾਂ ਵਿਚੋਲਗੀ ਕਮੇਟੀ ਦੀ ਰਿਪੋਰਟ ਵੇਖੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਵਿਚੋਲਗੀ ਕਮੇਟੀ ਹੋਰ ਟਾਇਮ ਚਾਹੁੰਦੀ ਹੈ ਅਤੇ ਉਹ ਇਸ ਨਾਲ ਸਹਿਮਤ ਹਨ।
ਚੀਫ਼ ਜਸਟਿਸ ਨੇ ਕਿਹਾ ਕਿ ਵਿਚੋਲਗੀ ਦੀ ਪ੍ਰਕਿਰਿਆ ਨੂੰ ਲੈ ਕੇ ਉਨ੍ਹਾਂ ਰਿਪੋਰਟ ਵੇਖੀ ਹੈ ਅਤੇ ਕਮੇਟੀ ਨੇ 15 ਅਗਸਤ ਤੱਕ ਸਮਾਂ ਮੰਗਿਆ ਜੋ ਦਿੱਤਾ ਗਿਆ ਹੈ।