ਨਵੀਂ ਦਿੱਲੀ: ਸੁਪਰੀਮ ਕੋਰਟ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ 'ਚ ਅੱਜ ਤੋਂ ਹਰ ਰੋਜ਼ ਸੁਣਵਾਈ ਕਰੇਗਾ। ਵਿਚੋਲਗੀ ਰਾਹੀਂ ਕੋਈ ਹੱਲ ਕੱਢੇ ਜਾਣ ਦੀ ਕੋਸ਼ਿਸ਼ ਦੇ ਨਾਕਾਮ ਹੋਣ ਮਗਰੋਂ ਸਰਬ-ਉੱਚ ਅਦਾਲਤ ਨੇ ਹਰ ਰੋਜ਼ ਸੁਣਵਾਈ ਦਾ ਫੈਸਲਾ ਲਿਆ ਸੀ।
ਚੀਫ ਜਸਟਿਸ ਆਫ ਇੰਡੀਆ ਰੰਜਨ ਗਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨ ਪੀਠ ਮਾਮਲੇ ਦੀ ਸੁਣਵਾਈ ਕਰੇਗੀ। ਸੰਵਿਧਾਨਿਕ ਬੈਂਚ 'ਚ ਜਸਟਿਸ ਐੱਸ.ਏ. ਬੋਬੜੇ, ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਐੱਸ.ਏ. ਨਜ਼ੀਰ ਸ਼ਾਮਲ ਹਨ।
ਇਸ ਸੰਵਿਧਾਨਿਕ ਬੈਂਚ ਨੇ 2 ਅਗਸਤ ਨੂੰ 3 ਮੈਂਬਰੀ ਵਿਚੋਲਗੀ ਪੈਨਲ ਦੀ ਰਿਪੋਰਟ ਮਗਰੋਂ ਹਰ ਰੋਜ਼ ਸੁਣਵਾਈ ਦਾ ਫੈਸਲਾ ਲਿਆ ਸੀ।
ਅਯੁੱਧਿਆ ਵਿਵਾਦ: ਸੁਪਰੀਮ ਕੋਰਟ 'ਚ ਅੱਜ ਤੋਂ ਹਰ ਰੋਜ਼ ਸੁਣਵਾਈ - ਅਯੁੱਧਿਆ ਵਿਵਾਦ
ਅਯੁੱਧਿਆ ਵਿਵਾਦ ਮਾਮਲੇ 'ਚ ਵਿਚੋਲਗੀ ਰਾਹੀਂ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਅੱਜ ਤੋਂ ਸੁਪਰੀਮ ਕੋਰਟ 'ਚ ਹਰ ਰੋਜ਼ ਸੁਣਵਾਈ ਹੋਵੇਗੀ।
ਸੁਪਰੀਮ ਕੋਰਟ 'ਚ ਅੱਜ ਤੋਂ ਹਰ ਰੋਜ਼ ਸੁਣਵਾਈ
ਆਖਿਰ ਕੀ ਹੈ ਵਿਵਾਦ?
23 ਦਸੰਬਰ 1949 ਨੂੰ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਮਸਜਿਦ ਵਿੱਚੋਂ ਭਗਵਾਨ ਰਾਮ ਦੀਆਂ ਮੂਰਤੀਆਂ ਮਿਲੀਆਂ। ਮਾਮਲਾ ਅਦਾਲਤ ਪੰਹੁਚਿਆ, ਪਰ ਸੁਲਝਣ ਦੀ ਥਾਂ 'ਤੇ ਉਲਝਦਾ ਹੀ ਗਿਆ।
6 ਦਸੰਬਰ 1992 ਨੂੰ ਮੁਲਕ ਦੇ ਕੋਨੇ ਕੋਨੇ ਤੋਂ ਆਏ ਲੋਕਾਂ ਨੇ ਵਿਵਿਦਤ ਢਾਂਚੇ ਨੂੰ ਖ਼ਤਮ ਕਰ ਦਿੱਤਾ, ਜਿਸ ਤੋਂ ਬਾਅਦ ਅੱਜ ਤੱਕ ਅਦਾਲਤ 'ਚ ਇਹ ਮਾਮਲਾ ਲੰਬਿਤ ਹੈ ਤੇ ਹੁਣ ਸੁਪਰੀਮ ਕੋਰਟ ਨੇ ਇਸ 'ਤੇ ਹਰ ਰੋਜ਼ ਸੁਣਵਾਈ ਦਾ ਫੈਸਲਾ ਲਿਆ ਹੈ, ਜੋ ਕਿ 6 ਅਗਸਤ 2019 ਤੋਂ ਸ਼ੁਰੂ ਹੋ ਰਹੀ ਹੈ।