ਪੰਜਾਬ

punjab

ETV Bharat / bharat

ਅਯੁੱਧਿਆ 'ਚ ਹਨੁਮਾਨਗੜ੍ਹੀ ਤੋਂ ਸ਼ੁਰੂ ਹੋਵੇਗਾ ਰਾਮ ਮੰਦਰ ਭੂਮੀ ਪੂਜਾ ਪ੍ਰੋਗਰਾਮ

ਅਯੁੱਧਿਆ ਦੇ ਰਾਮ ਮੰਦਰ ਲਈ ਭੂਮੀ ਪੂਜਨ ਦਾ ਪ੍ਰੋਗਰਾਮ ਹਨੁਮਾਨਗੜ੍ਹੀ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਭਗਵਾਨ ਹਨੁਮਾਨ ਜੀ ਦੇ ਨਿਸ਼ਾਨ ਦੀ ਪੂਜਾ ਕੀਤੀ ਜਾ ਰਹੀ ਹੈ।

ਅਯੁੱਧਿਆ 'ਚ ਹਨੁਮਾਨਗੜ੍ਹੀ ਤੋਂ ਸ਼ੁਰੂ ਹੋਵੇਗਾ ਰਾਮ ਮੰਦਰ ਭੂਮੀ ਪੂਜਾ ਪ੍ਰੋਗਰਾਮ
ਅਯੁੱਧਿਆ 'ਚ ਹਨੁਮਾਨਗੜ੍ਹੀ ਤੋਂ ਸ਼ੁਰੂ ਹੋਵੇਗਾ ਰਾਮ ਮੰਦਰ ਭੂਮੀ ਪੂਜਾ ਪ੍ਰੋਗਰਾਮ

By

Published : Aug 2, 2020, 11:46 AM IST

ਅਯੁੱਧਿਆ: ਰਾਮ ਮੰਦਰ ਲਈ ਭੂਮੀ ਪੂਜਨ 5 ਅਗਸਤ ਨੂੰ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਹਨੁਮਾਨਗੜ੍ਹੀ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਭਗਵਾਨ ਹਨੁਮਾਨ ਜੀ ਦੇ ਨਿਸ਼ਾਨ ਦੀ ਪੂਜਾ ਕੀਤੀ ਜਾ ਰਹੀ ਹੈ। ਮਾਨਤਾਵਾਂ ਦੇ ਅਨੁਸਾਰ ਹਨੁਮਾਨ ਅਯੁੱਧਿਆ ਦੇ ਸੰਸਥਾਪਕ ਹਨ, ਇਸ ਲਈ ਉਸਾਰੀ ਦਾ ਕੰਮ ਉਨ੍ਹਾਂ ਦੇ ਨਿਸ਼ਾਨ ਦੀ ਪੂਜਾ ਨਾਲ ਸ਼ੁਰੂ ਹੋਵੇਗਾ। ਇਸ ਪੂਜਾ ਦੌਰਾਨ ਰਾਮ ਮੰਦਰ ਟਰੱਸਟ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।

ਦੱਸ ਦੇਈਏ ਕਿ 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਿਰ ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਪੀਐਮ ਮੋਦੀ ਹਨੁਮਾਨਗੜ੍ਹੀ ਮੰਦਿਰ ਵੀ ਜਾਣਗੇ। ਹਨੁਮਾਨਗੜ੍ਹੀ ਦੇ ਮੁੱਖ ਪੁਜਾਰੀ ਮਹੰਤ ਰਾਜੂ ਦਾਸ ਨੇ ਐਤਵਾਰ ਨੂੰ ਦੱਸਿਆ, “5 ਅਗਸਤ ਨੂੰ ਪ੍ਰਧਾਨ ਮੰਤਰੀ ਭੂਮੀ ਪੂਜਨ ਲਈ ਆ ਰਹੇ ਹਨ। ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਪਹਿਲਾਂ ਉਹ ਹਨੁਮਾਨਗੜ੍ਹੀ ਆਉਣਗੇ।

ਦੱਸ ਦੇਈਏ ਕਿ ਅਯੁੱਧਿਆ ਵਿੱਚ 5 ਅਗਸਤ ਨੂੰ ਹੋਣ ਵਾਲੇ ਰਾਮ ਮੰਦਿਰ ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਸੀਨੀਅਰ ਅਤੇ ਦਿੱਗਜ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ​​ਮਨੋਹਰ ਜੋਸ਼ੀ ਅਯੁੱਧਿਆ ਜ਼ਿਲ੍ਹੇ ਵਿੱਚ 5 ਅਗਸਤ ਨੂੰ ਰਾਮ ਜਨਮ ਭੂਮੀ ਮੰਦਿਰ ਦੀ ਉਸਾਰੀ ਲਈ ਰੱਖੀ ਜਾ ਰਹੀ ਭੂਮ-ਪੂਜਾ ਵਿੱਚ ਸ਼ਾਮਲ ਨਹੀਂ ਹੋ ਸਕਣਗੇ।

ABOUT THE AUTHOR

...view details