ਨਵੀਂ ਦਿੱਲੀ: ਅਯੁੱਧਿਆ ਵਿੱਚ ਰਾਮ ਮੰਦਰ ਮਾਮਲੇ ਦੀ ਸੁਣਵਾਈ ਦੇ ਫ਼ੈਸਲੇ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਵੀ ਸੁਚੇਤ ਹੈ। ਫੈਸਲਾ ਆਉਣ ਤੋਂ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉਸ ਉੱਤੇ ਬੇਯਕੀਨੀ ਬਿਆਨਬਾਜ਼ੀ ਕਰਨ ਉੱਤੇ ਰੋਕ ਲਗਾ ਦਿੱਤੀ ਹੈ ਤਾਂ ਜੋ ਮਹੌਲ ਖ਼ਰਾਬ ਨਾ ਹੋ ਸਕੇ।
ਸੂਤਰਾਂ ਮੁਤਾਬਕ ਰਾਮ ਮੰਦਰ ਫ਼ੈਸਲੇ ਨੂੰ ਲੈ ਕੇ ਆਰਐਸਐਸ ਬਹੁਤ ਗੰਭੀਰ ਹੈ। ਇਸ ਦੇ ਫੈਸਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਹੌਲ ਖਰਾਬ ਨਾ ਹੋਵੇ। ਇਸੇ ਨੂੰ ਲੈ ਕੇ ਕਈ ਪੱਧਰ ਦੀਆਂ ਬੈਠਕਾਂ ਚੱਲ ਰਹੀਆਂ ਹਨ। ਸੰਘ ਦੇ ਵੱਡੇ ਆਗੂਆਂ ਨੇ ਦਿੱਲੀ ਵਿੱਚ ਹੀ ਡੇਰਾ ਲਾਇਆ ਹੋਇਆ ਹੈ।
ਸੂਬਾਈ ਮੁਹਿੰਮ ਕਰਨ ਵਾਲੇ ਅਤੇ ਛੋਟੇ ਅਧਿਕਾਰੀ ਆਪੋ-ਆਪਣੇ ਇਲਾਕਿਆਂ ਵਿੱਚ ਮੀਟਿੰਗਾਂ ਕਰ ਰਹੇ ਹਨ ਅਤੇ ਵੱਖ-ਵੱਖ ਤਰੀਕਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵਿਚ ਲੱਗੇ ਹੋਏ ਹਨ। ਸੰਘ ਨੇ ਮੁਸਲਿਮ ਰਾਸ਼ਟਰੀ ਮੰਚ ਨੂੰ ਵਿਸ਼ੇਸ਼ ਤੌਰ ਉੱਤੇ ਜ਼ਿੰਮੇਵਾਰੀ ਸੌਂਪੀ ਹੈ, ਜਿਸ ਤੋਂ ਬਾਅਦ ਵੱਡੇ ਮੁਸਲਮਾਨ ਚਿਹਰਿਆਂ ਨਾਲ ਗੱਲਬਾਤ ਕਰਕੇ ਸ਼ਾਂਤੀ ਬਣਾਉਣ ਦੀ ਪਹਿਲ ਕੀਤੀ ਜਾ ਰਹੀ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਸੰਤ ਸਮਾਜ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਕਰ ਰਿਹਾ ਹੈ।