ਨਵੀਂ ਦਿੱਲੀ: ਅਯੁੱਧਿਆ ਜ਼ਮੀਨ ਵਿਵਾਦ ਮਾਮਲੇ 'ਤੇ ਸੁਪਰੀਮ ਕੋਰਟ ਨੇ ਅਹਿਮ ਫ਼ੈਸਲਾ ਸੁਣਾ ਦਿੱਤਾ ਹੈ। ਵੀਰਵਾਰ ਨੂੰ ਮੀਡੀਏਸ਼ਨ ਪੈਨਲ ਦੀ ਰਿਪੋਰਟ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਨੇ ਵਿਚੋਲਿਆ ਪੈਨਲ ਨੂੰ 31 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਇਸ ਦੇ ਬਾਅਦ 2 ਅਗਸਤ ਨੂੰ ਦੁਪਹਿਰ 2 ਵਜੇ ਓਪਨ ਕੋਰਟ 'ਚ ਸੁਣਵਾਈ ਹੋਵੇਗੀ। ਯਾਨੀ 2 ਅਗਸਤ ਨੂੰ ਸੁਪਰੀਮ ਕੋਰਟ ਫ਼ੈਸਲਾ ਲਵੇਗਾ ਕਿ ਮੀਡੀਏਸ਼ਨ ਪੈਨਲ ਇਸ ਮਾਮਲੇ ਦਾ ਹੱਲ ਕੱਢ ਸਕੇਗਾ ਜਾਂ ਨਹੀਂ।
ਅਯੁੱਧਿਆ ਕੇਸ: 25 ਜੁਲਾਈ ਨੂੰ ਰੋਜਾਨਾ ਸੁਣਵਾਈ ਹੋਵੇਗੀ ਜਾਂ ਨਹੀਂ, ਤੈਅ ਕਰੇਗਾ ਕੋਰਟ
31 ਜੁਲਾਈ ਤੱਕ ਮੀਡੀਏਸ਼ਨ ਦੀ ਕੋਸ਼ਿਸ਼
ਦੱਸਣਯੋਗ ਹੈ ਕਿ ਅਯੁੱਧਿਆ ਵਿਵਾਦ ਮਾਮਲੇ ਦੇ ਇੱਕ ਪੱਖਕਾਰ ਗੋਪਾਲ ਸਿੰਘ ਵਿਸ਼ਾਰਦ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਮੀਡੀਏਸ਼ਨ ਪੈਨਲ ਦੀ ਰਿਪੋਰਟ ਤਲਬ ਕੀਤੀ। ਮੀਡੀਏਸ਼ਨ ਪੈਨਲ ਨੇ ਵੀਰਵਾਰ ਨੂੰ ਆਪਣੀ ਰੇ[ਪੋਰਟ ਕੋਰਟ 'ਚ ਪੇਸ਼ ਕੀਤੀ। ਇਸ ਰਿਪੋਰਟ ਨੂੰ 5 ਜੱਜਾਂ ਦੀ ਬੈਂਚ ਨੇ ਦੇਖਿਆ।
ਰਿਪੋਰਟ ਨੂੰ ਦੇਖਣ ਦੇ ਬਾਅਦ ਬੈਂਚ ਨੇ ਪੈਨਲ ਨੂੰ 31 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਇਸ ਦੇ ਬਾਅਦ 2 ਅਗਸਤ ਨੂੰ ਓਪਨ ਕੋਰਟ 'ਚ ਮਾਮਲੇ ਦੀ ਸੁਣਵਾਈ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ 2 ਅਗਸਤ ਨੂੰ ਵੀ ਕੋਰਟ ਮੀਡੀਏਸ਼ਨ ਪੈਨਲ ਦੀ ਰਿਪੋਰਟ ਤਲਬ ਕਰ ਸਕਦਾ ਹੈ। ਇਸ ਰਿਪੋਰਟ ਦੇ ਆਧਾਰ 'ਤੇ ਹੀ ਸੁਪਰੀਮ ਕੋਰਟ ਕੋਈ ਫ਼ੈਸਲਾ ਕਰੇਗਾ।