ਪੰਜਾਬ

punjab

ETV Bharat / bharat

ਸਿਆਚਿਨ 'ਚ ਡਿੱਗੇ ਬਰਫ਼ ਦੇ ਤੋਦੇ, 4 ਜਵਾਨਾਂ ਸਣੇ 6 ਦੀ ਮੌਤ - avalanche siachen

ਸਿਆਚਿਨ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ 4 ਜਵਾਨਾਂ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉੱਥੇ ਜਵਾਨਾਂ ਸਣੇ 2 ਨਾਗਰਿਕਾਂ ਦੀ ਵੀ ਜਾਨ ਚਲੀ ਗਈ। ਪੜ੍ਹੋ ਪੂਰੀ ਖ਼ਬਰ ...

ਫ਼ੋਟੋ

By

Published : Nov 19, 2019, 4:45 AM IST

Updated : Nov 19, 2019, 11:53 AM IST

ਨਵੀਂ ਦਿੱਲੀ: ਸਿਆਚਿਨ ਵਿੱਚ ਆਏ ਬਰਫ਼ੀਲੇ ਤੂਫ਼ਾਨ ਕਾਰਨ ਫੌਜ ਦੇ 4 ਜਵਾਨ ਤੇ 2 ਨਾਗਰਿਕਾਂ ਦੀ ਜਾਨ ਚਲੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਹੀਦ ਹੋਏ ਜਵਾਨ ਗਸ਼ਤ ਕਰਨ ਵਾਲੀ ਟੀਮ ਦਾ ਹਿੱਸਾ ਸਨ। ਇਸ ਟੀਮ ਵਿੱਚ ਅੱਠ ਜਵਾਨ ਸ਼ਾਮਲ ਹਨ, ਜਿਨ੍ਹਾਂ ਚੋਂ 4 ਸ਼ਹੀਦ ਹੋ ਗਏ ਤੇ 2 ਕੁਲੀ ਵੀ ਬਰਫ਼ ਹੇਠਾਂ ਦੱਬ ਗਏ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਬਰਫ਼ੀਲਾ ਤੂਫ਼ਾਨ ਉੱਤਰੀ ਗਲੇਸ਼ੀਅਰ ਵਿੱਚ ਆਇਆ ਜਿਸ ਦੀ ਉਚਾਈ ਲਗਭਗ 19, 000 ਫੀਟ ਜਾਂ ਉਸ ਤੋਂ ਵੱਧ ਹੈ।

ਧੰਨਵਾਦ ਟਵਿੱਟਰ
ਬਚਾਅ ਕਾਰਜਾਂ ਵਲੋਂ ਮੌਕੇ ਉੱਤੇ ਪਹੁੰਚ ਕੇ ਸਾਰੇ 8 ਜਵਾਨਾਂ ਨੂੰ ਬਾਹਰ ਕੱਢਿਆ। ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਜ਼ਿਕਰਯੋਗ ਹੈ ਕਿ ਫ਼ਰਵਰੀ 2016 ਵਿੱਚ ਵੀ ਸਿਆਚਿਨ ਵਿੱਚ ਬਰਫ਼ੀਲੇ ਤੂਫ਼ਾਨ ਕਾਰਨ 10 ਫੌਜੀ ਬਰਫ਼ ਦੇ ਹੇਠਾਂ ਦੱਬ ਗਏ ਸਨ। ਇਕ ਦੌਰਾਨ ਇੱਕ ਜੇਸੀਓ ਸਣੇ 9 ਫੌਜੀਆਂ ਦੀਆਂ ਲਾਸ਼ਾਂ 19 ਹਜ਼ਾਰ ਫੁੱਟ ਦੀ ਉਚਾਈ ਤੋਂ ਬਰਫ਼ ਦੇ ਹੇਠਾਂ ਤੋਂ ਬਰਾਮਦ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ: ਜਗਮੇਲ ਕਤਲ ਮਾਮਲਾ: 20 ਲੱਖ ਰੁਪਏ ਮੁਆਵਜ਼ੇ 'ਤੇ ਸਹਿਮਤ ਹੋਇਆ ਪਰਿਵਾਰ

ਦੱਸਣਯੋਗ ਹੈ ਕਿ ਕਾਰਕੋਰਮ ਖੇਤਰ ਵਿੱਚ ਲਗਭਗ 20 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਸਿਆਚਿਨ ਗਲੇਸ਼ੀਅਰ ਨੂੰ ਦੁਨੀਆ ਦਾ ਸਭ ਤੋਂ ਉੱਚਾ ਫੌਜ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਠੰਡ ਅਤੇ ਤੇਜ਼ ਹਵਾਵਾਂ ਕਾਰਨ ਫੌਜੀਆਂ ਦੇ ਸਰੀਰ ਸੁੰਨ ਹੋ ਜਾਂਦੇ ਹਨ। ਸਿਆਚਿਨ ਗਲੇਸ਼ੀਅਰ ਪੂਰਬੀ ਕਾਰਕੋਰਮ ਦੇ ਹਿਮਾਲਿਆ ਵਿੱਚ ਸਥਿਤ ਹੈ। ਇਸ ਦੀ ਸਥਿਤੀ ਉੱਤਰ ਵੱਲ ਭਾਰਤ-ਪਾਕਿ ਕੰਟਰੋਲ ਰੇਖਾ ਨੇੜੇ ਸਥਿਤ ਹੈ। ਸਿਆਚਿਨ ਗਲੇਸ਼ੀਅਰ ਦਾ ਖੇਤਰਫਲ ਲਗਭਗ 78 ਕਿਲੋਮੀਟਰ ਹੈ। ਸਿਆਚਿਨ, ਕਾਰਕੋਰਮ ਵਿੱਚ 5 ਵੱਡੇ ਗਲੇਸ਼ੀਅਰਾਂ ਵਿਚੋਂ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਗਲੇਸ਼ੀਅਰ ਹੈ।

Last Updated : Nov 19, 2019, 11:53 AM IST

ABOUT THE AUTHOR

...view details