ਹੈਦਰਾਬਾਦ: ਹਿੰਦੀ ਅਤੇ ਉਰਦੂ ਦੇ ਮਸ਼ਹੂਰ ਨਾਵਲਕਾਰ ਅਤੇ ਕਹਾਣੀਕਾਰ ਮੁਨਸ਼ੀ ਪ੍ਰੇਮਚੰਦ ਦੀ ਅੱਜ ਬਰਸੀ ਹੈ। ਉਨ੍ਹਾਂ ਦਾ ਜਨਮ 31 ਜੁਲਾਈ 1880 ਵਿਚ ਵਾਰਾਣਸੀ (ਉਤਰ ਪ੍ਰਦੇਸ਼) ਨੇੜਲੇ ਪਿੰਡ ਲਮਹੀ ਪਿੰਡ ਵਿਚ ਹੋਇਆ ਸੀ। ਮੁਨਸ਼ੀ ਪ੍ਰੇਮਚੰਦ 20ਵੀਂ ਸਦੀ ਦੇ ਸ਼ੁਰੂ ਵਿਚ ਹਰਮਨਪਿਆਰੇ ਲੇਖਕ ਸਨ।
ਉਨ੍ਹਾਂ ਨੂੰ ਸਾਹਿਤ ਦੀ ਦੁਨੀਆ ਵਿਚ ਨਾਵਲ ਦਾ ਸਮਰਾਟ ਕਿਹਾ ਜਾਂਦਾ ਹੈ। ਮੁਨਸ਼ੀ ਪ੍ਰੇਮਚੰਦ ਨੇ 8 ਅਕਤੂਬਰ 1936 'ਚ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਉਨ੍ਹਾਂ ਲਿਖਿਆ ਸੀ, 'ਕਵਿਤਾ ਸੱਚੀਆਂ ਭਾਵਨਾਵਾਂ ਦਾ ਚਿੱਤਰ ਹੈ ਅਤੇ ਸੱਚੀਆਂ ਭਾਵਨਾਵਾਂ ਭਾਵੇਂ ਉਹ ਦੁੱਖ ਦੀਆਂ ਹੋਣ ਜਾਂ ਸੁੱਖ ਦੀਆਂ, ਉਸ ਸਮੇਂ ਪੂਰਨ ਹੁੰਦੀਆਂ ਹਨ, ਜਦੋਂ ਅਸੀਂ ਦੁੱਖ ਜਾਂ ਸੁੱਖ ਦਾ ਅਹਿਸਾਸ ਕਰਦੇ ਹਾਂ।' ਮੁਨਸ਼ੀ ਪ੍ਰੇਮਚੰਦ ਬਾਰੇ ਕਈ ਅਣਸੁਣੇ ਤੱਥ ਹੇਠ ਲਿਖੇ ਹਨ:
ਉਨ੍ਹਾਂ ਦਾ ਬਚਪਨ ਦਾ ਨਾਂਅ ਧਨਵਤ ਰਾਏ ਸ੍ਰੀਵਾਸਤਵ ਸੀ ਅਤੇ ਉਪ-ਨਾਂਅ ਨਵਾਬ ਰਾਏ ਸੀ। ਉਨ੍ਹਾਂ ਆਪਣੇ ਉਪ-ਨਾਂਅ ਨਾਲ ਸਾਰੇ ਲੇਖ ਲਿਖੇ। ਅਖੀਰ ਉਨ੍ਹਾਂ ਦਾ ਨਾਂਅ ਬਦਲ ਕੇ ਮੁਨਸ਼ੀ ਪ੍ਰੇਮ ਚੰਦ ਕਰ ਦਿੱਤਾ ਗਿਆ।
ਉਨ੍ਹਾਂ ਦੇ ਨਾਂਅ ਦਾ ਪਹਿਲਾ ਸ਼ਬਦ ਮੁਨਸ਼ੀ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਦਿੱਤਾ ਗਿਆ, ਜਿਹੜਾ ਉਨ੍ਹਾਂ ਦੇ ਵਧੀਆ ਅਕਸ ਅਤੇ ਪ੍ਰਭਾਵੀ ਲੇਖ ਕਲਾ ਕਾਰਨ ਦਿੱਤਾ ਗਿਆ। ਇਕ ਹਿੰਦੀ ਲੇਖਕ ਦੇ ਰੂਪ ਵਿਚ ਉਨ੍ਹਾਂ ਨੇ ਲਗਭਗ ਦਰਜਨ ਭਰ ਨਾਵਲ, 250 ਲਘੂ ਕਥਾਵਾਂ ਅਤੇ ਕਈ ਲੇਖ ਲਿਖੇ। ਨਾਲ ਹੀ ਉਨ੍ਹਾਂ ਕਈ ਵਿਦੇਸ਼ੀ ਸਾਹਿਤਕ ਰਚਨਾਵਾਂ ਨੂੰ ਹਿੰਦੀ ਭਾਸ਼ਾ ਵਿਚ ਅਨੁਵਾਦ ਕੀਤਾ।
ਮੁਨਸ਼ੀ ਪ੍ਰੇਮ ਚੰਦ ਆਪਣੇ ਪਿਤਾ ਅਜਾਇਬ ਲਾਲ ਦੀ ਚੌਥੀ ਔਲਾਦ ਸਨ, ਜੋ ਡਾਕਖਾਨੇ ਵਿਚ ਕਲਰਕ ਸਨ ਅਤੇ ਮਾਤਾ ਅਨੰਦੀ ਦੇਵੀ ਇਕ ਘਰੇਲੂ ਔਰਤ ਸੀ। ਉਨ੍ਹਾਂ ਦੇ ਦਾਦਾ ਗੁਰੂ ਸਹਾਏ ਲਾਲ ਅਤੇ ਮਾਤਾ-ਪਿਤਾ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਨਾਂਅ ਧਨਪਤ ਰਾਏ ਰੱਖਿਆ ਗਿਆ।
ਉਨ੍ਹਾਂ ਆਪਣੀ ਮੁੱਢਲੀ ਸਿੱਖਿਆ 7 ਸਾਲ ਦੀ ਉਮਰ ਵਿਚ ਲਾਲਪੁਰ ਪਿੰਡ ਦੇ ਇਕ ਮਦਰੱਸੇ ਵਿਚ ਕੀਤੀ, ਜਿਥੋਂ ਫਾਰਸੀ ਤੇ ਉਰਦੂ ਸਿੱਖੀ। ਮੁਨਸ਼ੀ ਪ੍ਰੇਮਚੰਦ ਜਦੋਂ 8 ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਇਸ ਪਿਛੋਂ ਉਨ੍ਹਾਂ ਦੀ ਦਾਦੀ ਵੀ ਚਲ ਵਸੀ। ਉਹ ਘਰ ਵਿਚ ਇਕੱਲੇ ਮਹਿਸੂਸ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਕੀਤਾ ਸੀ।
ਮੁਨਸ਼ੀ ਪ੍ਰੇਮ ਚੰਦ ਦਾ ਸ਼ੁਰੂਆਤੀ ਜੀਵਨ
ਮਾਤਾ ਦੇ ਦੇਹਾਂਤ ਉਪਰੰਤ ਮੁਨਸ਼ੀ ਪ੍ਰੇਮਚੰਦ ਦੀ ਕਿਤਾਬਾਂ ਪੜ੍ਹਨ ਵਿਚ ਰੁਚੀ ਪੈਦਾ ਹੋਈ। ਇਸ ਲਈ ਉਨ੍ਹਾਂ ਨੇ ਇਕ ਦੁਕਾਨ 'ਤੇ ਪੁਸਤਕ ਵੇਚਣ ਦਾ ਕੰਮ ਕੀਤਾ, ਤਾਂ ਕਿ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਸਕੇ।
ਉਨ੍ਹਾਂ ਇਕ ਮਿਸ਼ਨਰੀ ਸਕੂਲ ਵਿਚ ਵੀ ਦਾਖ਼ਲਾ ਲਿਆ, ਜਿਥੋਂ ਉਨ੍ਹਾਂ ਨੇ ਅੰਗਰੇਜ਼ੀ ਸਿੱਖੀ ਅਤੇ ਜਾਰਜ ਡਬਲਯੂ ਐਮ ਰੇਨਾਲਡਜ਼ ਦੀ 8ਵੀਂ ਕੜੀ 'ਦ ਮਿਸਟਰੀਜ਼ ਆਫ ਦ ਕੋਰਟ ਆਫ ਲੰਦਨ' ਪੜ੍ਹਿਆ।
ਜਦੋਂ ਉਨ੍ਹਾਂ ਆਪਣਾ ਪਹਿਲਾ ਸਾਹਿਤਕ ਲੇਖ ਲਿਖਿਆ ਤਾਂ ਉਹ ਗੋਰਖਪੁਰ ਵਿਚ ਸਨ। ਉਹ ਆਪਣੇ ਹਿੰਦੀ ਸਾਹਿਤ ਵਿਚ ਹਮੇਸ਼ਾ ਸਾਮਾਜਿਕ ਅਸਲੀਅਤ 'ਤੇ ਲਿਖਦੇ ਸਨ ਅਤੇ ਸਮਾਜ ਵਿਚ ਔਰਤ ਦੀ ਸਥਿਤੀ 'ਤੇ ਚਰਚਾ ਕਰਦੇ ਸਨ।
ਸਾਲ 1897 ਵਿਚ ਪਿਤਾ ਦੀ ਮੌਤ ਪਿਛੋਂ ਉਨ੍ਹਾਂ ਦੀ ਪੜ੍ਹਾਈ ਬੰਦ ਹੋ ਗਈ ਤਾਂ ਉਨ੍ਹਾਂ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ, ਜਿਸ ਦੇ ਉਨ੍ਹਾਂ ਨੂੰ 5 ਰੁਪਏ ਮਹੀਨਾ ਮਿਲਦੇ ਸਨ। ਫਿਰ ਉਨ੍ਹਾਂ ਨੂੰ ਚੁਨਾਰ ਵਿਚ ਮਿਸ਼ਲਰੀ ਸਕੂਲ ਦੇ ਹੈਡਮਾਸਟਰ ਦੀ ਮਦਦ ਨਾਲ ਇਕ ਅਧਿਆਪਕ ਦੀ ਨੌਕਰੀ ਮਿਲੀ, ਜਿਸ ਲਈ ਉਨ੍ਹਾਂ ਨੂੰ 18 ਰੁਪਏ ਮਹੀਨਾ ਮਿਲਣ ਲੱਗੇ।
ਸਾਲ 1900 ਵਿਚ ਉਨ੍ਹਾਂ ਨੇ ਬਹਰਾਈਚ ਜ਼ਿਲ੍ਹੇ ਦੇ ਸਰਕਾਰੀ ਸਕੂਲ ਵਿਚ ਸਹਾਇਕ ਅਧਿਆਪਕ ਦੀ ਨੌਕਰੀ ਕੀਤੀ, ਜਿਥੋਂ 20 ਰੁਪਏ ਮਹੀਨਾ ਮਿਲਣ ਲੱਗੇ।
ਪੇਸ਼ੇਵਰ ਜੀਵਨ
ਸਿਖਲਾਈ ਦੇ ਉਦੇਸ਼ ਨਾਲ ਉਹ ਇਲਾਹਾਬਾਦ ਚਲੇ ਗਏ ਅਤੇ ਸਾਲ 1905 ਵਿਚ ਕਾਨਪੁਰ ਆ ਗਏ, ਜਿਥੇ ਉਨ੍ਹਾਂ ਦੀ ਮੁਲਾਕਾਤ ਜਮਾਨਾ ਪੱਤਰਿਕਾ ਦੇ ਸੰਪਾਦਕ ਦਯਾ ਨਾਰਾਇਣ ਨਿਗਮ ਨਾਲ ਹੋਈ, ਜਿਸ ਉਪਰੰਤ ਉਨ੍ਹਾਂ ਦੇ ਕਈ ਲੇਖ ਤੇ ਕਹਾਣੀਆਂ ਪੱਤਰਿਕਾ ਵਿਚ ਛਪੀਆਂ।
ਉਹ ਆਪਣੀ ਪਤਨੀ ਤੇ ਸੌਤੇਲੀ ਮਾਂ ਦੇ ਝਗੜੇ ਕਾਰਨ ਦੁੱਖੀ ਸਨ। ਉਨ੍ਹਾਂ ਦੀ ਪਤਨੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਕਿਉਂਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਜ਼ਿਆਦਾ ਝਿੜਕ ਦਿੱਤਾ ਸੀ। ਉਪਰੰਤ ਉਹ ਆਪਣੀ ਪਿਤਾ ਕੋਲ ਚਲੀ ਗਈ ਅਤੇ ਮੁੜ ਕੇ ਕਦੇ ਨਹੀਂ ਪਰਤੀ।